ਚੰਡੀਗੜ੍ਹ,18 ਅਪ੍ਰੈਲ 2025: Kesari Chapter-2 Review: ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਕੇਸਰੀ ਚੈਪਟਰ 2’ ਅੱਜ ਅਪ੍ਰੈਲ ਨੂੰ ਦੁਨੀਆ ਭਰ ‘ਚ ਰਿਲੀਜ਼ ਹੋ ਗਈ ਹੈ ਅਤੇ ਬਾਕਸ ਆਫਿਸ ‘ਤੇ ਸਾਰਿਆਂ ਦੀਆਂ ਨਜ਼ਰਾਂ ਪਹਿਲਾਂ ਹੀ ਇਸ ਫਿਲਮ ‘ਤੇ ਟਿਕੀਆਂ ਹੋਈਆਂ ਸਨ। ਇੰਡਸਟਰੀ ਟ੍ਰੈਕਰ ਸੈਕਨਿਕ ਦੇ ਅਨੁਸਾਰ, ਫਿਲਮ ਨੇ ਐਡਵਾਂਸ ਬੁਕਿੰਗ ‘ਚ ਲਗਭਗ 85 ਲੱਖ ਰੁਪਏ ਇਕੱਠੇ ਕੀਤੇ ਹਨ। ਕਰਨ ਸਿੰਘ ਤਿਆਗੀ ਦੁਆਰਾ ਨਿਰਦੇਸ਼ਤ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੁਆਰਾ ਨਿਰਮਿਤ, ਇਸ ਫਿਲਮ ‘ਚ ਆਰ ਮਾਧਵਨ ਅਤੇ ਅਨੰਨਿਆ ਪਾਂਡੇ ਵੀ ਹਨ।
X ‘ਤੇ ਇੱਕ ਯੂਜ਼ਰ ਨੇ ਲਿਖਿਆ, “ਅਕਸ਼ੈ ਕੁਮਾਰ ਇਸ ਭੂਮਿਕਾ ‘ਚ ਸ਼ਾਨਦਾਰ ਹਨ, ਇਹ ਭੂਮਿਕਾ ਉਨ੍ਹਾਂ ਵਰਗੇ ਮਜ਼ਬੂਤ ਅਦਾਕਾਰ ਲਈ ਸੀ। ਆਰ ਮਾਧਵਨ ਦਾ ਕਿਰਦਾਰ ਵੀ ਸ਼ਾਨਦਾਰ ਹੈ ਅਤੇ ਅਨੰਨਿਆ ਪਾਂਡੇ ਨੇ ਕਹਾਣੀ ਦੇ ਅਨੁਸਾਰ ਆਪਣਾ ਕਿਰਦਾਰ ਵਧੀਆ ਢੰਗ ਨਾਲ ਨਿਭਾਇਆ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਕੇਸਰੀ ਚੈਪਟਰ 2 ਇੱਕ ਸ਼ਕਤੀਸ਼ਾਲੀ ਅਤੇ ਭਾਵਨਾਤਮਕ ਫਿਲਮ ਹੈ। ਇਹ ਫਿਲਮ ਜਲ੍ਹਿਆਂਵਾਲਾ ਬਾਗ ਕਤਲੇਆਮ ਦੀਆਂ ਦੁਖਦਾਈ ਘਟਨਾਵਾਂ ਨੂੰ ਦਿਲ ਦਹਿਲਾ ਦੇਣ ਵਾਲੀ ਪ੍ਰਮਾਣਿਕਤਾ ਨਾਲ ਜ਼ਿੰਦਾ ਕਰਦੀ ਹੈ…. ਅਕਸ਼ੈ ਕੁਮਾਰ ਅਤੇ ਆਰ ਮਾਧਵਨ ਦੇ ਪ੍ਰਦਰਸ਼ਨ ਇਸਨੂੰ ਦੇਖਣਾ ਲਾਜ਼ਮੀ ਬਣਾਉਂਦੇ ਹਨ।”
ਸ਼ੁਰੂਆਤੀ ਰਿਵਿਊ ‘ਚ ਫਿਲਮ ਸ਼ਕਤੀਸ਼ਾਲੀ ਅਤੇ ਮਨੋਰੰਜਕ ਕਿਹਾ ਜਾ ਰਿਹਾ ਹੈ। ਫਿਲਮ ਨੂੰ ਪਹਿਲਾਂ ਹੀ ਪ੍ਰਸ਼ੰਸਕਾਂ ਦਾ ਪਿਆਰ ਮਿਲ ਰਿਹਾ ਹੈ। ਸੱਚੀਆਂ ਘਟਨਾਵਾਂ ‘ਤੇ ਆਧਾਰਿਤ, ‘ਕੇਸਰੀ ਚੈਪਟਰ 2’ ਸੀ. ਸ਼ੰਕਰਨ ਨਾਇਰ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਕਿ ਇੱਕ ਵਕੀਲ ਸਨ, ਜਿਨ੍ਹਾਂ ਨੇ 13 ਅਪ੍ਰੈਲ 1919 ‘ਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ‘ਚ ਹੋਏ ਕਤਲੇਆਮ ਤੋਂ ਬਾਅਦ ਅਦਾਲਤ ‘ਚ ਬ੍ਰਿਟਿਸ਼ ਸਾਮਰਾਜ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ ਸੀ। ਅਕਸ਼ੈ ਨਾਇਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਦੋਂ ਕਿ ਆਰ ਮਾਧਵਨ ਬ੍ਰਿਟਿਸ਼ ਵਕੀਲ ਨੇਵਿਲ ਮੈਕਕਿਨਲੇ ਦੀ ਭੂਮਿਕਾ ਨਿਭਾਉਂਦੇ ਹਨ।
‘ਕੇਸਰੀ’ ਦਾ ਭਾਗ 3 ਬਣੇਗਾ
ਅਕਸ਼ੈ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਫਿਲਮ ‘ਕੇਸਰੀ’ ਦਾ ਤੀਜਾ ਭਾਗ ਵੀ ਆਵੇਗਾ | ਹਾਲ ਹੀ ‘ਚ, ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਸ਼ੈ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਫਰੈਂਚਾਇਜ਼ੀ ਦੀ ਤੀਜੀ ਫਿਲਮ ਹਰੀ ਸਿੰਘ ਨਲਵਾ ਦੇ ਜੀਵਨ ‘ਤੇ ਅਧਾਰਤ ਹੋਵੇਗੀ। ਉਹ ਸਿੱਖ ਸਾਮਰਾਜ ਦੀ ਫੌਜ, ਸਿੱਖ ਖਾਲਸਾ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ਼ ਸਨ।
ਫਿਲਮ ਕੇਸਰੀ-2 ਕਿਹੜੀ ਕਿਤਾਬ ‘ਤੇ ਆਧਾਰਿਤ ?
‘ਕੇਸਰੀ ਚੈਪਟਰ 2: ਦ ਅਨਟੋਲਡ ਸਟੋਰੀ ਆਫ ਜਲ੍ਹਿਆਂਵਾਲਾ ਬਾਗ’ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਦੁਆਰਾ ਕੀਤਾ ਗਿਆ ਹੈ ਅਤੇ ਧਰਮਾ ਪ੍ਰੋਡਕਸ਼ਨ, ਲੀਓ ਮੀਡੀਆ ਕਲੈਕਟਿਵ ਅਤੇ ਕੇਪ ਆਫ ਗੁੱਡ ਫਿਲਮਜ਼ ਦੁਆਰਾ ਨਿਰਮਿਤ ਹੈ। ‘ਕੇਸਰੀ ਚੈਪਟਰ 2’ (Kesari Chapter-2 Review) ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਅਣਕਹੀ ਕਹਾਣੀ ‘ਤੇ ਆਧਾਰਿਤ ਹੈ। ਇਹ ਅਕਸ਼ੈ ਦੀ 2019 ਦੀ ਫਿਲਮ ਕੇਸਰੀ ਦਾ ਸੀਕਵਲ ਹੈ ਅਤੇ ਇਹ ਰਘੂ ਪਾਲਤ ਅਤੇ ਪੁਸ਼ਪਾ ਪਾਲਤ ਦੀ ਕਿਤਾਬ ‘ਦਿ ਕੇਸ ਦੈਟ ਸ਼ੂਕ ਦ ਐਂਪਾਇਰ’ ‘ਤੇ ਅਧਾਰਤ ਹੈ।
Read More: ਅਕਸ਼ੈ ਕੁਮਾਰ ਸਮੇਤ ‘ਕੇਸਰੀ ਚੈਪਟਰ 2’ ਦੀ ਕਾਸਟ ਵੱਲੋਂ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ