3 ਦਸੰਬਰ 2024: ਕੇਰਲ ਦੇ ਅਲਾਪੁਝਾ(Kerala’s Alappuzha) ‘ਚ ਸੋਮਵਾਰ ਰਾਤ ਨੂੰ ਇਕ ਕਾਰ ਦੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਐਮਬੀਬੀਐਸ ਦੇ 5 ਵਿਦਿਆਰਥੀਆਂ ਦੀ (students of MBBS died) ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਅਲਾਪੁਝਾ ਦੇ ਕਾਲਾਰਕੋਡ(Kallarcode in Alappuzha) ‘ਤੇ ਕਾਰ ਦੀ ਬੱਸ ਨਾਲ ਟੱਕਰ ਹੋ ਗਈ। ਕਾਰ ਵਿੱਚ 7 ਲੋਕ ਸਵਾਰ ਸਨ। ਹਰ ਕੋਈ ਜ਼ਖਮੀ ਹੋ ਗਿਆ। ਸਾਰਿਆਂ ਨੂੰ ਇਲਾਜ ਲਈ ਹਸਪਤਾਲ(hospital) ਲਿਜਾਇਆ ਗਿਆ, ਜਿੱਥੇ 5 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਕੀ 2 ਦਾ ਇਲਾਜ ਚੱਲ ਰਿਹਾ ਹੈ।
read more: Badminton player: ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਬੈਡਮਿੰਟਨ ਖਿਡਾਰਨ
ਪੁਲਿਸ ਨੇ ਦੱਸਿਆ ਕਿ ਬੱਸ ‘ਚ ਬੈਠੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜ਼ਖਮੀ ਐਮਬੀਬੀਐਸ ਵਿਦਿਆਰਥੀ ਨੂੰ ਬਾਹਰ ਕੱਢਣ ਲਈ ਕਾਰ ਨੂੰ ਕੱਟਣਾ ਪਿਆ।