Kerala News: ਅੱਧਾ ਘੰਟਾ ਜਾਮ ‘ਚ ਫਸੀ ਐਂਬੂਲੈਂਸ, ਮਰੀਜ਼ਾਂ ਦੀ ਮੌ.ਤ

31 ਦਸੰਬਰ 2024: ਕੇਰਲ (Kerala’s) ਦੇ ਕੋਝੀਕੋਡ (Kozhikode district) ਜ਼ਿਲ੍ਹੇ ਵਿੱਚ ਇੱਕ ਐਂਬੂਲੈਂਸ (ambulance) ਦੇ ਟ੍ਰੈਫਿਕ (traffic jam) ਜਾਮ ਵਿੱਚ ਫਸ ਜਾਣ ਕਾਰਨ ਦੋ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਮੌਤ (died) ਹੋ ਗਈ। ਮ੍ਰਿਤਕਾਂ ਦੀ ਪਛਾਣ 54 ਸਾਲਾ ਸੁਲੇਖਾ ਅਤੇ 49 ਸਾਲਾ ਸ਼ਜੀਲ ਕੁਮਾਰ ਵਜੋਂ ਹੋਈ ਹੈ। ਦੋਵਾਂ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਪਰ ਐਂਬੂਲੈਂਸ (ambulance) ਦੇ 30 ਮਿੰਟਾਂ ਤੋਂ ਵੱਧ ਸਮੇਂ ਤੱਕ ਜਾਮ ਵਿੱਚ ਫਸੇ ਰਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਏਡਾਰੀਕੋਡ ਦੀ ਰਹਿਣ ਵਾਲੀ ਸੁਲੇਖਾ ਨੂੰ ਕੋਟਕਕਲ ਦੇ ਮਾਲਾਬਾਰ ਇੰਸਟੀਚਿਊਟ ਆਫ ਮੈਡੀਕਲ (Medical Sciences) ਸਾਇੰਸਿਜ਼ (MIMS) ਤੋਂ ਇਲਾਜ ਲਈ ਕੋਝੀਕੋਡ ਦੇ ਇਕਰਾ ਹਸਪਤਾਲ ਲਿਜਾਇਆ ਜਾ ਰਿਹਾ ਸੀ। ਵਲੀਕੁੰਨੂ ਦੇ ਰਹਿਣ ਵਾਲੇ ਸ਼ਜੀਲ ਕੁਮਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਲਾਰੀ ਡੀਐਮਐਸ ਹਸਪਤਾਲ (hospital) ਤੋਂ ਕੋਝੀਕੋਡ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਸੀ।

read more: Kerala News: ਕਾਰ ਦੀ ਬੱਸ ਨਾਲ ਹੋਈ ਟੱ.ਕ.ਰ, 5 ਵਿਦਿਆਰਥੀਆਂ ਦੀ ਮੌ.ਤ

Scroll to Top