Priyanka Gandhi

Kerala: ਵਾਇਨਾਡ ‘ਚ BJP ‘ਤੇ ਭੜਕੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ, ਲਾਏ ਗੰਭੀਰ ਦੋਸ਼

ਚੰਡੀਗੜ, 8 ਨਵੰਬਰ 2024: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ (Priyanka Gandhi) ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਭਾਜਪਾ ਦੀ ਆਲੋਚਨਾ ਕੀਤੀ ਹੈ | ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕਿ ਪਿਆਰ, ਸ਼ਾਂਤੀ ਅਤੇ ਭਾਈਚਾਰਾ ਭਾਜਪਾ ਦੇ ਅਨੁਕੂਲ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਲੋਕਾਂ, ਵਿਕਾਸ ਜਾਂ ਸਾਰਿਆਂ ਦੇ ਬਿਹਤਰ ਭਵਿੱਖ ਬਾਰੇ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿਉਂ ਇਹ ਲੋਕਾਂ ‘ਚ ਵੰਡ, ਨਫ਼ਰਤ, ਗੁੱਸਾ, ਅਵਿਸ਼ਵਾਸ ਅਤੇ ਡਰ ਫੈਲਾਉਣ ਬਾਰੇ ਹੈ।

ਪ੍ਰਿਯੰਕਾ ਗਾਂਧੀ (Priyanka Gandhi) ਨੇ ਕਿਹਾ ਕਿ ਇਸ ਵੰਡ ਦਾ ਭਾਜਪਾ ਦੇ ਹਰ ਆਗੂ ਨੂੰ ਫਾਇਦਾ ਹੁੰਦਾ ਹੈ। ਇਸ ਤਰ੍ਹਾਂ ਦੀ ਰਾਜਨੀਤੀ ਲੋਕਾਂ ਨੂੰ ਪਕੜ ਕੇ ਰੱਖਦੀ ਹੈ ਅਤੇ ਵਧਣ-ਫੁੱਲਣ ਨਹੀਂ ਦਿੰਦੀ। ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕਿ ਇਸ ਨਾਲ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਉਹ ਹੁਣ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਹਨ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਤੋਂ ਅਸਮਰੱਥ ਹਨ।

ਵਾਇਨਾਡ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਨੇ ਅੱਗੇ ਦੋਸ਼ ਲਾਇਆ ਕਿ ਭਾਜਪਾ ਦਾ ਮੰਨਣਾ ਹੈ ਕਿ ਜਿੰਨਾ ਚਿਰ ਉਹ ਲੋਕਾਂ ਨੂੰ ਵੰਡੇ ਰੱਖਣਗੇ, ਉਹ ਸੱਤਾ ‘ਚ ਰਹਿ ਸਕਦੇ ਹਨ। ਉਨ੍ਹਾਂ ਕਿਹਾ, ਅੱਜ ਸਾਨੂੰ ਇਸ ਰਾਜਨੀਤੀ ਨੂੰ ਬਦਲਣਾ ਪਵੇਗਾ। ਅੱਜ ਦੇਸ਼ ਨੂੰ ਤਰੱਕੀ ਅਤੇ ਵਿਕਾਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ।

ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ (Congress) ਪਾਰਟੀ ਜੰਮੂ-ਕਸ਼ਮੀਰ ਅਤੇ ਵਾਇਨਾਡ ਚੋਣਾਂ ਸਮੇਤ ਕਈਂ ਰਾਜਨੀਤੀ ਮੁੱਦਿਆਂ ‘ਤੇ ਆਹਮੋ-ਸਾਹਮਣੇ ਹਨ | ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ |

ਇਸ ਦੌਰਾਨ ਭਾਜਪਾ ਨੇ ਕਾਂਗਰਸ ਵੱਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਲਿਆਂਦੇ ਮਤੇ ਦਾ ਸਮਰਥਨ ਕਰਨ ਦੀ ਘਟਨਾ ਨੂੰ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਦੱਸਿਆ ਹੈ। ਤੇਲੰਗਾਨਾ ‘ਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੀਆਰ ਕੇਸਵਨ ਨੇ ਕਿਹਾ ਕਿ ਕਾਂਗਰਸ ਨੇ ਕੱਲ੍ਹ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਇੱਕ ਮਤੇ ਨੂੰ ਰਣਨੀਤਕ ਸਮਰਥਨ ਦਿੱਤਾ ਹੈ, ਇਸ ਦਾ ਉਦੇਸ਼ ਭਾਰਤ ਨੂੰ ਵੰਡਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਸਾਡੇ ਸੰਵਿਧਾਨ ਦਾ ਅਪਮਾਨ ਕੀਤਾ ਹੈ।

ਸੀਆਰ ਕੇਸਵਨ ਨੇ ਕਿਹਾ ਕਿ ‘ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਇਸ ਚੋਣਾਂ ‘ਚ ਜਮਾਤ-ਏ-ਇਸਲਾਮੀ ਦੇ ਸਿਆਸੀ ਪ੍ਰਤੀਨਿਧ ਦਾ ਸਮਰਥਨ ਸਵੀਕਾਰ ਕਰਦੇ ਹਨ ?। ਕੀ ਇਹੀ ਕਾਰਨ ਹੈ ਕਿ ਗਾਂਧੀ ਪਰਿਵਾਰ ਹਮੇਸ਼ਾ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜਨਾ ਪਸੰਦ ਕਰਦਾ ਹੈ।

Scroll to Top