15 ਦਸੰਬਰ 2024: ਕੇਰਲ ਦੇ (Kerala’s Pathanamthitta) ਪਠਾਨਮਥਿੱਟਾ ‘ਚ ਐਤਵਾਰ ਸਵੇਰੇ ਕਰੀਬ 4 ਵਜੇ ਇਕ ਕਾਰ (car) ਅਤੇ ਇਕ ਮਿੰਨੀ ਬੱਸ (mini bus) ਦੀ ਟੱਕਰ ਹੋ ਗਈ। ਇਸ ਹਾਦਸੇ(accident) ਵਿੱਚ ਇੱਕੋ ਪਰਿਵਾਰ (family) ਦੇ 4 ਲੋਕਾਂ (died) ਦੀ ਮੌਤ ਹੋ ਗਈ। ਪੁਲਿਸ (police) ਨੇ ਦੱਸਿਆ ਕਿ ਇਹ ਹਾਦਸਾ ਪਠਾਨਮਥਿੱਟਾ (Pathanamthitta) ਜ਼ਿਲ੍ਹੇ ਦੇ ਮੱਲਾਸੇਰੀ ਨੇੜੇ ਵਾਪਰਿਆ। ਸਵੇਰੇ ਕਰੀਬ 4 ਵਜੇ ਇਕ ਮਿੰਨੀ ਬੱਸ ਅਯੱਪਾ ਦੇ ਸ਼ਰਧਾਲੂਆਂ ਨੂੰ ਤੇਲੰਗਾਨਾ ਤੋਂ ਸਬਰੀਮਾਲਾ ਲੈ ਕੇ ਜਾ ਰਹੀ ਸੀ।
ਇਸ ਦੌਰਾਨ ਤਿਰੂਵਨੰਤਪੁਰਮ ਤੋਂ ਪਠਾਨਮਥਿੱਟਾ ਪਰਤ ਰਹੇ ਪਰਿਵਾਰ ਦੀ ਕਾਰ ਨਾਲ ਮਿੰਨੀ ਬੱਸ ਦੀ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਮੈਥਿਊ ਈਪੇਨ, ਉਸ ਦੇ ਬੇਟੇ ਨਿਖਿਲ, ਨਿਖਿਲ ਦੀ ਪਤਨੀ ਅਨੂ ਅਤੇ ਅਨੂ ਦੇ ਪਿਤਾ ਬੀਜੂ ਵਜੋਂ ਹੋਈ ਹੈ। ਨਿਖਿਲ ਅਤੇ ਅਨੂ ਦਾ ਵਿਆਹ 30 ਨਵੰਬਰ ਨੂੰ ਹੋਇਆ ਸੀ।