Site icon TheUnmute.com

ਦਿੱਲੀ ਵਿਖੇ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਬੈਠਕ ਜਾਰੀ, ਬਦਲਿਆ ਜਾਵੇਗਾ ਪੰਜਾਬ CM ?

AAP MLA

ਚੰਡੀਗੜ੍ਹ, 11 ਜਨਵਰੀ 2025: ਦਿੱਲੀ ਵਿਧਾਨ ਸਭਾ ਚੋਣਾਂ 2025 ‘ਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ‘ਚ ਸਿਆਸੀ ਮਾਹੌਲ ਭਖਿਆ ਹੋਇਆ ਹੈ | ਇਸ ਵਿਚਾਲੇ ‘ਆਪ’ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਦਿੱਲੀ ‘ਚ ਪੰਜਾਬ ਦੇ ਸਾਰੇ 94 ਵਿਧਾਇਕਾਂ (AAP MLA) ਨਾਲ ਬੈਠਕ ਕਰ ਰਹੇ ਹਨ।

ਇਹ ਬੈਠਕ ਦਿੱਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ, ਕਪੂਰਥਲਾ ਹਾਊਸ (Kapurthala House) ਵਿਖੇ ਹੋ ਰਹੀ ਹੈ। ਇਸ ਲਈ ਕਈ ਵਿਧਾਇਕ ਪਹੁਚੇ ਹਨ। ਦੱਸਿਆ ਜਾ ਰਿਹਾ ਹੈ ਕਿ ਬੈਠਕ ‘ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਨਾਮ ਗੇਟ ‘ਤੇ ਉਪਲਬੱਧ ਸੂਚੀ ‘ਚ ਹਨ। ਇੱਥੇ ਪਹੁੰਚੇ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੈਠਕ ਦਾ ਏਜੰਡਾ ਨਹੀਂ ਪਤਾ, ਪਰ ਇਹ ਤੈਅ ਹੈ ਕਿ ਪੰਜਾਬ ‘ਚ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾਵੇਗਾ ਅਤੇ ਨਾ ਹੀ ਕੋਈ ਵਿਧਾਇਕ (AAP MLA) ਵੱਖ ਹੋਵੇਗਾ।

ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ‘ਆਪ’ ਦੇ 30 ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ ‘ਚ ਹੋਣ ਦੇ ਦਾਅਵੇ ‘ਤੇ ਕਿਹਾ ਕਿ ਵਿਰੋਧੀਆਂ ਦਾ ਕੰਮ ਬੋਲਣਾ ਹੈ। ਸਾਡੀ ਪਾਰਟੀ ਦੇ ਮੁਖੀ ਸੁਪਰੀਮੋ ਨੇ ਅੱਜ ਇੱਕ ਮੀਟਿੰਗ ਬੁਲਾਈ ਹੈ। ਵਿਰੋਧੀਆਂ ਨੂੰ ਕੋਈ ਇਤਰਾਜ਼ ਉਠਾਉਣ ਦਾ ਕੋਈ ਹੱਕ ਨਹੀਂ ਹੈ। ਆਪ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ​​ਹੈ। ਮੀਟਿੰਗ ‘ਚ ਦਿੱਲੀ ਚੋਣਾਂ ਜਾਂ ਪੰਜਾਬ ਬਾਰੇ ਚਰਚਾ ਹੋਵੇਗੀ, ਇਸ ਬਾਰੇ ਮੀਟਿੰਗ ‘ਚ ਜਾਣ ਤੋਂ ਬਾਅਦ ਪਤਾ ਲੱਗੇਗਾ।

Read More: Punjab News: ਅਰਵਿੰਦ ਕੇਜਰੀਵਾਲ ਦੀ ਪੰਜਾਬ ਵਿਧਾਇਕਾਂ ਨਾਲ ਅੱਜ ਅਹਿਮ ਬੈਠਕ

Exit mobile version