blackout

ਸਿਵਲ ਡਿਫੈਂਸ ਮੌਕ ਡ੍ਰਿਲ ਅਤੇ ਬਲੈਕਆਊਟ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਤਿਆਰ

ਹਰਿਆਣਾ, 07 ਮਈ 2025: ਦੇਸ਼ ਭਰ ‘ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਿਵਲ ਡਿਫੈਂਸ ਮੌਕ ਡ੍ਰਿਲ ਕਰਵਾਈਆਂ ਜਾ ਰਹੀਆਂ ਹਨ | ਇਸਦੇ ਨਾਲ ਹੀ ਹਰਿਆਣਾ ‘ਚ ਮੌਕ ਡ੍ਰਿਲ ਕਰਵਾਈ ਜਾਵੇਗੀ | ਸਿਵਲ ਡਿਫੈਂਸ ਮੌਕ ਡ੍ਰਿਲ ਲਈ, ਜਨਤਾ ਨੂੰ ਹੇਠ ਲਿਖਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ |

ਮੌਕ ਡ੍ਰਿਲ ਤੋਂ ਪਹਿਲਾਂ:

ਰਾਤ ਨੂੰ ਆਪਣਾ ਫ਼ੋਨ ਅਤੇ ਪਾਵਰ ਬੈਂਕ ਚਾਰਜ ਕਰਕੇ ਰੱਖੋ।

ਮੁੱਢਲੀਆਂ ਚੀਜ਼ਾਂ/ਐਮਰਜੈਂਸੀ ਸਪਲਾਈ ਤਿਆਰ ਰੱਖੋ:

ਬੈਟਰੀ/ਸੂਰਜੀ ਊਰਜਾ ਨਾਲ ਚੱਲਣ ਵਾਲੀ ਟਾਰਚ/ਟਾਰਚ, ਰੇਡੀਓ, ਗਲੋ ਸਟਿੱਕ ਰੱਖੋ |

ਵੈਧ ਆਈਡੀ ਕਾਰਡ

ਪਰਿਵਾਰਕ ਐਮਰਜੈਂਸੀ ਕਿੱਟ ਤਿਆਰ ਰੱਖੋ: ਪਾਣੀ, ਭੋਜਨ, ਮੁੱਢਲੀਆਂ ਦਵਾਈਆਂ।

ਚੇਤਾਵਨੀਆਂ ਪ੍ਰਤੀ ਜਾਗਰੂਕਤਾ:

ਸਾਇਰਨ ਸਿਗਨਲ ਸਿੱਖੋ (ਜਿਵੇਂ ਕਿ ਲੰਮਾ ਸਾਇਰਨ= ਚੇਤਾਵਨੀ: ਛੋਟਾ ਸਾਇਰਨ= ਸਭ ਸਾਫ਼)

ਅਧਿਕਾਰਤ ਅਪਡੇਟਸ ਲਈ ਰੇਡੀਓ/ਟੀਵੀ (ਜਿਵੇਂ ਕਿ ਆਕਾਸ਼ਵਾਣੀ, ਦੂਰਦਰਸ਼ਨ) ਦੇਖਦੇ ਰਹੋ।

ਸੁਰੱਖਿਅਤ ਖੇਤਰ ਦੀ ਤਿਆਰੀ

ਸੁਰੱਖਿਅਤ ਅੰਦਰੂਨੀ ਕਮਰੇ ਜਾਂ ਫਿਰ ਬੇਸਮੈਂਟ ਤਿਆਰ ਰੱਖੋ |

* ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਹਨ, ਇੱਕ ਸੁਰੱਖਿਅਤ ਖੇਤਰ ‘ਚ ਇਕੱਠੇ ਰਹੋ।

 ਹਰਿਆਣਾ ‘ਚ ਐਮਰਜੈਂਸੀ ਨੰਬਰ:

* ਪੁਲਿਸ: 112

* ਫਾਇਰ ਬ੍ਰਿਗੇਡ ਸੰਬੰਧੀ: 101

* ਐਂਬੂਲੈਂਸ ਸੇਵਾ: 120

ਇਸਦੇ ਨਾਲ ਹੀ ਸ਼ਾਮ 7 ਤੋਂ 8 ਵਜੇ ਦੇ ਵਿਚਕਾਰ ਲਿਫਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਦਰਅਸਲ ਬਲੈਕਆਊਟ ਦੌਰਾਨ ਅਸੁਵਿਧਾ ਤੋਂ ਬਚਣ ਲਈ ਲਿਫਟਾਂ ਦਾ ਇਸਤਮਾਲ ਨਾ ਕਰਨ ਲਈ ਕਿਹਾ ਜਾਂਦਾ ਹੈ ।

ਬਜ਼ੁਰਗਾਂ/ਬੱਚਿਆਂ ਨੂੰ ਪਹਿਲਾਂ ਤੋਂ ਸੂਚਿਤ/ਤਿਆਰ ਕਰੋ।

ਮੌਕ ਡਰਿਲ ਵੇਲੇ ਜੇਕਰ ਤੁਸੀਂ ਹਵਾਈ ਹਮਲੇ ਦੇ ਸਾਇਰਨ ਸੁਣੋ ਤਾਂ “ਇਹ ਇੱਕ ਅਭਿਆਸ ਹੈ” ਘਬਰਾਓ ਨਾ।

ਪੁਲਿਸ, ਸਕੂਲ ਅਧਿਕਾਰੀਆਂ, ਜਾਂ ਇਮਾਰਤ ਸੁਰੱਖਿਆ ਜਾਂ ਕਿਸੇ ਹੋਰ ਸਰਕਾਰੀ ਅਥਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਤੁਰੰਤ ਕਿਸੇ ਸੁਰੱਖਿਅਤ ਜਗ੍ਹਾ ‘ਤੇ ਇਕੱਠੇ ਹੋਵੋ।

ਬਲੈਕਆਊਟ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਤਿਆਰ :-

ਬਲੈਕਆਊਟ ਦੌਰਾਨ ਘਰ ਦੇ ਅੰਦਰ ਹੀ ਰਹੋ ਅਤੇ ਖਿੜਕੀਆਂ ਬੰਦ ਰੱਖੋ ਅਤੇ ਦੂਰ ਰਹੋ। ਜੇਕਰ ਅਜਿਹੀ ਸਥਿਤੀ ‘ਚ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਆਪਣਾ ਵਾਹਨ ਸਾਈਡ ‘ਤੇ ਖੜ੍ਹਾ ਕਰ ਦੇਵੋ | ਲਾਈਟਾਂ ਬੰਦ ਕਰ ਦਿਓ। ਜਿੱਥੇ ਹੋ ਉੱਥੇ ਹੀ ਰਹੋ ਅਤੇ ਇਧਰ-ਉਧਰ ਨਾ ਘੁੰਮੋ।

ਚੇਤਾਵਨੀ ਦੌਰਾਨ ਸਾਰੀਆਂ ਅੰਦਰੂਨੀ ਅਤੇ ਬਾਹਰੀ ਲਾਈਟਾਂ ਬੰਦ ਕਰੋ, ਜਿਸ ‘ਚ ਇਨਵਰਟਰ ਜਾਂ ਵਿਕਲਪਿਕ ਬਿਜਲੀ ਸਪਲਾਈ ਨੂੰ ਡਿਸਕਨੈਕਟ ਕਰਨਾ ਸ਼ਾਮਲ ਹੈ।

ਜਦੋਂ ਬਲੈਕਆਊਟ ਦਾ ਐਲਾਨ ਹੁੰਦਾ ਹੈ/ਸਾਇਰਨ ਵੱਜਦਾ ਹੈ ਤਾਂ ਗੈਸ/ਬਿਜਲੀ ਦੇ ਉਪਕਰਣ ਬੰਦ ਕਰ ਦਿਓ।

ਬੱਚਿਆਂ, ਬਜ਼ੁਰਗਾਂ ਅਤੇ ਪਾਲਤੂ ਜਾਨਵਰਾਂ ਦੀ ਹਰ ਸਮੇਂ ਨਿਗਰਾਨੀ ਕਰੋ |

ਬਲੈਕਆਊਟ ਦੌਰਾਨ ਘਰ ਦੀਆਂ ਖਿੜਕੀਆਂ ਦੇ ਨੇੜੇ ਫ਼ੋਨ ਜਾਂ LED ਡਿਵਾਈਸਾਂ ਦੀ ਵਰਤੋਂ ਨਾ ਕਰੋ।

ਮੋਟੇ ਪਰਦੇ ਲਗਾਓ ਜਾਂ ਖਿੜਕੀਆਂ ਨੂੰ ਗੱਤੇ/ਪੈਨਲਾਂ ਨਾਲ ਢੱਕ ਦਿਓ |

ਵਟਸਐਪ ਜਾਂ ਸੋਸ਼ਲ ਮੀਡੀਆ ‘ਤੇ ਗੈਰ-ਪ੍ਰਮਾਣਿਤ ਜਾਣਕਾਰੀ ਨਾ ਫੈਲਾਓ | 

Read more: Poonch: ਪਾਕਿਤਸਾਨ ਵੱਲੋਂ ਪੁੰਛ ਖੇਤਰ ‘ਚ ਗੋ.ਲਾ.ਬਾ.ਰੀ ! ਲਗਭੱਗ 10 ਜਣਿਆਂ ਦੀ ਮੌਤ ਦੀ ਖ਼ਬਰ

Scroll to Top