Kedarnath

Kedarnath: MI-17 ਦੁਆਰਾ ਏਅਰਲਿਫਟ ਕੀਤਾ ਜਾ ਰਿਹਾ ਹੈਲੀਕਾਪਟਰ ਨਦੀ ‘ਚ ਡਿੱਗਿਆ

ਚੰਡੀਗੜ੍ਹ, 31 ਅਗਸਤ 2024: ਕੇਦਾਰਨਾਥ (Kedarnath) ‘ਚ ਇੱਕ ਹੈਲੀਕਾਪਟਰ ਨੂੰ ਹੈਲੀਕਾਪਟਰ MI-17 ਮੁਰੰਮਤ ਲਈ ਲਿਜਾਂਦੇ ਸਮੇਂ ਖਰਾਬ ਹੈਲੀਕਾਪਟਰ ਨਦੀ ‘ਚ ਜਾ ਡਿੱਗਿਆ | ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੈਲੀਕਾਪਟਰ ਖਰਾਬ ਹੋ ਗਿਆ ਸੀ, ਜਿਸ ਦੀ ਮੁਰੰਮਤ ਹੋਣੀ ਸੀ | MI-17 ਹੈਲੀਕਾਪਟਰ ਰਾਹੀਂ ਉਤਾਰਿਆ ਜਾ ਰਿਹਾ ਸੀ। ਫਿਰ ਥਾਰੂ ਕੈਂਪ ਨੇੜੇ ਤਾਰਾਂ ਟੁੱਟਣ ਕਾਰਨ ਹੈਲੀਕਾਪਟਰ ਨਦੀ ‘ਚ ਡਿੱਗ ਗਿਆ।

ਜਿਕਰਯੋਗ ਹੈ 24 ਮਈ 2024 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਕਾਰਨ ਜਿਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ (Kedarnath) ਕਰਵਾਉਣੀ ਪਈ ਸੀ, ਉਹ ਅੱਜ ਸ਼ਨੀਵਾਰ ਸਵੇਰੇ ਹਾਦਸਾਗ੍ਰਸਤ ਹੋ ਗਿਆ। ਮੁਰੰਮਤ ਲਈ ਇਸ ਨੂੰ ਹਵਾਈ ਫੌਜ ਦੇ ਐਮਆਈ 17 ਹੈਲੀਕਾਪਟਰ ਦੀ ਮੱਦਦ ਨਾਲ ਤੇ ਗਊਚਰ ਹਵਾਈ ਪੱਟੀ ਤੱਕ ਪਹੁੰਚਾਇਆ ਜਾ ਰਿਹਾ ਸੀ। ਇਸ ਸਮੇਂ ਦੌਰਾਨ MI 17  ਬੇਕਾਬੂ ਹੋਣ ਲੱਗਾ। ਖਤਰੇ ਨੂੰ ਭਾਂਪਦੇ ਹੋਏ ਪਾਇਲਟ ਨੇ ਖਾਲੀ ਜਗ੍ਹਾ ਨੂੰ ਦੇਖ ਕੇ ਹੈਲੀ ਨੂੰ ਘਾਟੀ ‘ਚ ਉਤਾਰ ਦਿੱਤਾ।

Scroll to Top