KCF ਮੁਖੀ ਪਰਮਜੀਤ ਸਿੰਘ ਪੰਜਵੜ ਦਾ ਪਾਕਿਸਤਾਨ ‘ਚ ਗੋਲੀ ਮਾਰ ਕੇ ਕਤਲ

ਚੰਡੀਗੜ੍ਹ, 06 ਮਈ 2023: ਖਾਲਿਸ+ਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ (Paramjit Singh Panjwar) ਦੀ ਸ਼ਨੀਵਾਰ ਨੂੰ ਪਾਕਿਸਤਾਨ ਦੇ ਲਾਹੌਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਪੰਜਵੜ ਨੂੰ ਜੌਹਰ ਕਸਬੇ ਦੀ ਸਨਫਲਾਵਰ ਸੋਸਾਇਟੀ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਪੰਜਵੜ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ 1990 ਤੋਂ ਪਾਕਿਸਤਾਨ ਵਿੱਚ ਸ਼ਰਨ ਲੈ ਰਿਹਾ ਸੀ। ਉਹ ਇੱਥੇ ਮਲਿਕ ਸਰਦਾਰਾ ਸਿੰਘ ਦੇ ਨਾਂ ’ਤੇ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ 6 ਵਜੇ ਬਾਈਕ ‘ਤੇ ਆਏ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ।

Scroll to Top