Kazakhstan Plane Crash

Kazakhstan Plane Crash: ਕਜ਼ਾਕਿਸਤਾਨ ‘ਚ ਯਾਤਰੀ ਜਹਾਜ਼ ਕਰੈਸ਼, ਕਈਂ ਜਣਿਆ ਦੀ ਮੌਤਾਂ ਦਾ ਖਦਸ਼ਾ

ਚੰਡੀਗੜ੍ਹ, 25 ਦਸੰਬਰ 2024: Kazakhstan Plane Crash: ਕਜ਼ਾਕਿਸਤਾਨ ਦੇ ਅਕਟੋ ਸ਼ਹਿਰ ਦੇ ਨੇੜੇ ਬੁੱਧਵਾਰ (25 ਦਸੰਬਰ) ਨੂੰ ਇੱਕ ਯਾਤਰੀ ਜਹਾਜ਼ ਕਰੈਸ਼ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਕਜ਼ਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਜਹਾਜ਼ ‘ਚ ਯਾਤਰੀਆਂ ਅਤੇ ਚਾਲਕ ਦਲ ਸਮੇਤ 70 ਤੋਂ ਵੱਧ ਯਾਤਰੀ ਸਵਾਰ ਸਨ।

ਰੂਸੀ ਸਮਾਚਾਰ ਏਜੰਸੀਆਂ ਦੇ ਮੁਤਾਬਕ ਅਜ਼ਰਬੈਜਾਨ ਏਅਰਲਾਈਨਜ਼ ਦਾ ਜਹਾਜ਼ ਰੂਸ ਦੇ ਚੇਚਨੀਆ ਦੇ ਬਾਕੂ ਤੋਂ ਗਰੋਜ਼ਨੀ ਜਾ ਰਿਹਾ ਸੀ ਪਰ ਗਰੋਜ਼ਨੀ ‘ਚ ਧੁੰਦ ਕਾਰਨ ਇਸ ਨੂੰ ਮੋੜ ਦਿੱਤਾ ਗਿਆ। ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਬਾਅਦ ‘ਚ ਕਿਹਾ ਕਿ ਅੱਗ ਬੁਝਾਊ ਸੇਵਾਵਾਂ ਨੇ ਹਾਦਸੇ ਤੋਂ ਬਾਅਦ ਅੱਗ ਨੂੰ ਬੁਝਾ ਲਿਆ ਹੈ ਅਤੇ ਬਚੇ ਲੋਕਾਂ ਦਾ ਨੇੜਲੇ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਦੁਰਘਟਨਾ (Kazakhstan Plane Crash) ਦੀਆਂ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ‘ਚ ਇਕ ਜਹਾਜ਼ ਜ਼ਮੀਨ ‘ਤੇ ਡਿੱਗਦਾ ਅਤੇ ਅੱਗ ਦੇ ਗੋਲੇ ‘ਚ ਤਬਦੀਲ ਦਿਖਾਈ ਦੇ ਰਿਹਾ ਹੈ।

ਅਜ਼ਰਬੈਜਾਨ ਏਅਰਲਾਈਨਜ਼ ਦੀ ਉਡਾਣ ਨੰਬਰ 8243 ਦੇ ਐਂਬਰੇਅਰ 190 ਜਹਾਜ਼ ‘ਚ ਚਾਲਕ ਦਲ ਦੇ ਮੈਂਬਰਾਂ ਸਮੇਤ 70 ਤੋਂ ਵੱਧ ਜਣੇ ਸਵਾਰ ਸਨ। ਏਅਰਲਾਈਨ ਨੇ ਕਿਹਾ ਕਿ ਉਸ ਨੂੰ ਕਜ਼ਾਖ ਸ਼ਹਿਰ ਅਕਟੋ ਤੋਂ ਲਗਭਗ 3 ਕਿਲੋਮੀਟਰ (1.8 ਮੀਲ) ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕਜ਼ਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਭਾਵਿਤ ਤਕਨੀਕੀ ਸਮੱਸਿਆ ਸਮੇਤ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Read More: USA: ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਿਲ ਕਲਿੰਟਨ ਦੀ ਵਿਗੜੀ ਸਿਹਤ

Scroll to Top