Kathua

Kathua: ਕਠੂਆ ਜ਼ਿਲ੍ਹੇ ‘ਚ ਅਤਿ+ਵਾਦੀ ਹਮਲੇ ‘ਚ ਫੌਜ ਦੇ ਚਾਰ ਜਵਾਨ ਸ਼ਹੀਦ, ਮੁੱਠਭੇੜ ਜਾਰੀ

ਚੰਡੀਗੜ, 08 ਜੁਲਾਈ 2024: ਜੰਮੂ-ਕਸ਼ਮੀਰ ਦੇ ਕਠੂਆ (Kathua) ਜ਼ਿਲ੍ਹੇ ‘ਚ ਅੱਜ ਅਤਿ+ਵਾਦੀ ਹਮਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (JCO) ਸਮੇਤ ਚਾਰ ਜਵਾਨ ਸ਼ਹੀਦ ਹੋ ਗਏ। ਇਸਦੇ ਨਾਲ ਹੀ ਹੁਣ ਤੱਕ ਫੌਜ ਦੇ 10 ਜਵਾਨ ਜ਼ਖਮੀ ਹਨ ਅਤੇ 6 ਜਵਾਨ ਜ਼ੇਰੇ ਇਲਾਜ ਹਨ । ਇਹ ਘਟਨਾ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਲਗਭਗ 3.30 ਵਜੇ ਮਛੇੜੀ ਇਲਾਕੇ ‘ਚ ਤਲਾਸ਼ੀ ਲੈ ਰਹੀ ਸੀ ਤਾਂ ਇਸ ਦੌਰਾਨ ਅਤਿ+ਵਾਦੀਆਂ ਨੇ ਉਨ੍ਹਾਂ ‘ਤੇ ਘਾਤ ਲਗਾ ਕੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਅਤੇ ਫਾਇਰ ਕੀਤਾ। ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਦੋਵਾਂ ਪਾਸੇ ਵਿਚਾਲੇ ਮੁਕਾਬਲਾ ਜਾਰੀ ਹੈ।

Scroll to Top