ਲਖਨਊ, 11 ਅਪ੍ਰੈਲ 2026: ਦੁਬਈ ਤੋਂ ਕਾਠਮੰਡੂ ਜਾ ਰਹੀ ਇੱਕ ਫਲਾਈਟ ਨੂੰ ਸ਼ਨੀਵਾਰ ਸਵੇਰੇ ਲਖਨਊ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕਾਠਮੰਡੂ ‘ਚ ਮੌਸਮ ਖਰਾਬ ਹੋਣ ਕਾਰਨ, ਲੈਂਡਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਅਦ ‘ਚ ਪਾਇਲਟ ਨੇ ਲਖਨਊ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਫ਼ੋਨ ਕੀਤਾ ਅਤੇ ਲੈਂਡਿੰਗ ਦੀ ਇਜਾਜ਼ਤ ਮੰਗੀ।
ਇਜਾਜ਼ਤ ਮਿਲਣ ਤੋਂ ਬਾਅਦ, ਜਹਾਜ਼ ਸਵੇਰੇ 8:22 ਵਜੇ ਅਮੌਸੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ। ਫਲਾਈ ਦੁਬਈ ਦੀ ਉਡਾਣ (FZ-1133) ‘ਚ 154 ਯਾਤਰੀ ਸਵਾਰ ਸਨ। ਤਕਨੀਕੀ ਟੀਮ ਨੇ ਜਹਾਜ਼ ਦਾ ਨਿਰੀਖਣ ਕੀਤਾ ਅਤੇ ਇਸ ‘ਚ ਤੇਲ ਭਰਿਆ। ਲਗਭਗ ਡੇਢ ਘੰਟੇ ਬਾਅਦ, ਸਵੇਰੇ 10 ਵਜੇ, ਉਡਾਣ ਕਾਠਮੰਡੂ ਲਈ ਰਵਾਨਾ ਹੋਈ।
ਫਲਾਈ ਦੁਬਈ ਦੀਆਂ ਟਿਕਟਾਂ ਨੂੰ ਹੋਰ ਏਅਰਲਾਈਨਾਂ ਨਾਲੋਂ ਵਧੇਰੇ ਕਿਫਾਇਤੀ ਮੰਨਿਆ ਜਾਂਦਾ ਹੈ। ਕੰਪਨੀ ਨੂੰ 2008 ;ਚ ਦੁਬਈ ਸਰਕਾਰ ਦੇ ਸਮਰਥਨ ਨਾਲ ਲਾਂਚ ਕੀਤਾ ਗਿਆ ਸੀ। ਇਸਦਾ ਮੁੱਖ ਦਫਤਰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੈ। ਫਲਾਈ ਦੁਬਈ ਮੱਧ ਪੂਰਬ, ਏਸ਼ੀਆ, ਯੂਰਪ ਅਤੇ ਅਫਰੀਕਾ ਦੇ ਕਈ ਸ਼ਹਿਰਾਂ ਲਈ ਉਡਾਣਾਂ ਚਲਾਉਂਦੀ ਹੈ। ਕਈ ਭਾਰਤੀ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਵੀ ਉਪਲਬੱਧ ਹਨ।
ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੇ ਪਹਿਲਾਂ 31 ਮਾਰਚ ਨੂੰ ਲਖਨਊ ‘ਚ ਐਮਰਜੈਂਸੀ ਲੈਂਡਿੰਗ ਕੀਤੀ ਸੀ। ਇਹ ਉਡਾਣ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਦਿੱਲੀ ਜਾ ਰਹੀ ਸੀ।
Read More: SIR ਤਹਿਤ 12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ 6.08 ਕਰੋੜ ਨਾਮ ਹਟਾਏ




