Site icon TheUnmute.com

ਵਾਰਾਨਸੀ ਤੋਂ ਸ਼ੁਰੂ ਹੋਈ ਕਸ਼ੀਆਣਾ ਫਾਊਂਡੇਸ਼ਨ ਦੀ ਨਸ਼ਾ ਮੁਕਤ ਭਾਰਤ ਯਾਤਰਾ ਅੰਮ੍ਰਿਤਸਰ ਪੁੱਜੀ

Kashiana Foundation

ਅੰਮ੍ਰਿਤਸਰ, 10 ਫਰਵਰੀ 2023: ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਇਸ ਸਮੇਂ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਅਤੇ ਹੁਣ ਇਹ ਨਸ਼ਾ ਹੁਣ ਪੂਰੇ ਭਾਰਤ ਵਿੱਚ ਫੈਲਦਾ ਜਾ ਰਿਹਾ ਹੈ | ਜਿਸਦੇ ਚੱਲਦੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਸ਼ਾ ਖਤਮ ਕਰਨ ਲਈ ਆਪੋ-ਆਪਣੀ ਪੱਧਰ ‘ਤੇ ਵੱਖ-ਵੱਖ ਮੁਹਿੰਮਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਜੋ ਕਿ ਨਸ਼ੇ ਦਾ ਕੋਹੜ ਇਸ ਦੇਸ਼ ਵਿੱਚੋਂ ਖਤਮ ਕੀਤਾ ਜਾ ਸਕੇ |

ਦੂਜੇ ਪਾਸੇ ਕਸ਼ੀਆਣਾ ਫਾਊਂਡੇਸ਼ਨ (Kashiyana Foundation) ਨਾਮ ਦੀ ਸੰਸਥਾ ਵੱਲੋਂ ਵਾਰਾਨਸੀ ਤੋਂ ਨਸ਼ਾ-ਮੁਕਤ ਭਾਰਤ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਕਿ ਅੱਜ ਅੰਮ੍ਰਿਤਸਰ ਜਲਿਆਂਵਾਲਾ ਬਾਗ ਵਿਖੇ ਪਹੁੰਚੀ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਲੰਟੀਅਰ ਅਤੇ ਸੰਸਥਾਪਕ ਨੇ ਦੱਸਿਆ ਕਿ ਉਹਨਾਂ ਦੀ ਕਸ਼ੀਆਣਾ ਫਾਊਂਡੇਸ਼ਨ (Kashiyana Foundation) ਸੰਸਥਾ ਵੱਲੋਂ 24 ਜਨਵਰੀ 2023 ਨੂੰ ਨਸ਼ਾ-ਮੁਕਤ ਭਾਰਤ ਯਾਤਰਾ ਸ਼ੁਰੂ ਕੀਤੀ ਗਈ ਸੀ ਅਤੇ ਨਸ਼ਾ-ਮੁਕਤ ਭਾਰਤ ਯਾਤਰਾ ਵਾਰਾਣਸੀ ਤੋਂ ਸ਼ੁਰੂ ਹੋਈ ਸੀ ਜੋ ਕਿ ਦੇਸ਼ ਦੇ 22 ਸੂਬਿਆਂ ਚ ਜਾਵੇਗੀ |

ਇਹ ਯਾਤਰਾ 15 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਪੱਤਰਕਾਰਾਂ ਨਾਲ ਅੱਗੇ ਗੱਲਬਾਤ ਕਰਦਿਆਂ ਸੰਸਥਾ ਦੇ ਸੰਸਥਾਪਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਬਹੁਤ ਸਾਰੇ ਲੋਕਾਂ ਨੇ ਇਹਨਾਂ ਦਾ ਮਜ਼ਾਕ ਉਡਾਇਆ ਸੀ | ਯਾਤਰਾ ਸ਼ੁਰੂ ਕਰਨ ਦੌਰਾਨ ਜਦੋਂ ਉਹਨਾਂ ਵੱਲੋਂ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਨੂੰ ਇੱਕ ਵੱਖਰਾ ਹੋਂਸਲਾ ਮਿਲਿਆ ਅਤੇ ਅੱਜ ਉਹਨਾਂ ਨੇ ਜਲਿਆਂਵਾਲਾ ਬਾਗ ਵਿੱਚ ਇਹ ਸੰਕਲਪ ਲਿਆ ਹੈ ਕਿ ਨਸ਼ੇ ਨੂੰ ਖਤਮ ਕਰਨ ਵਿਚ ਆਪਣਾ ਅਹਿਮ ਯੋਗਦਾਨ ਦੇਣਗੇ | ਉਹਨਾਂ ਵੱਲੋਂ ਅੱਜ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ ਹੈ |

Exit mobile version