ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ- ਅੰਦੇਸ਼ੀ ਸੋਚ ਦੇ ਚੱਲਦਿਆਂ ਹੀ ਹਜ਼ਾਰਾਂ ਲੋਕੀ ਉਠਾ ਰਹੇ ਹਨ ਸਕੀਮਾਂ ਦਾ ਫਾਇਦਾ: MLA ਕੁਲਵੰਤ ਸਿੰਘ

MLA Kulwant Singh

ਐਸ.ਏ.ਐਸ ਨਗਰ: 09 ਫਰਵਰੀ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ- ਪ੍ਰੋਗਰਾਮ ਦੇ ਤਹਿਤ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਾਰਡ ਵਾਈਜ਼ ਕੈਂਪ ਲਗਾਏ ਜਾ ਰਹੇ ਹਨ, ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਰੋਜ਼ਮਰ੍ਹਾ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਸਕਣ, ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਹੀ।

ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅੱਜ ਪਿੰਡ ਰੁੜਕਾ ਅਤੇ ਅਲੀਪੁਰ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਨ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਲਈ ਜੋ ਇਤਿਹਾਸਿਕ ਫੈਸਲਾ ਕੀਤਾ ਸੀ, ਉਸ ਦੇ ਲਈ ਉਹ ਅੱਜ ਖੁਸ਼ੀ ਅਤੇ ਤਸੱਲੀ ਨਾਲ ਭਰਪੂਰ ਹਨ, ਕਿਉਂਕਿ ਜਿਹੜੇ ਸੁਪਨੇ ਲੈ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਉਹੀ ਸਰਕਾਰ ਲੋਕਾਂ ਦੇ ਦੁਆਰ ਤੇ ਜਾ ਕੇ ਉਨਾਂ ਦੀਆਂ ਮੁਸ਼ਕਲਾਂ ਦਾ ਸਥਾਈ ਹੱਲ ਕਰ ਰਹੀ ਹੈ।

ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਰੋਜ਼ਾਨਾ ਲੋਕੀ ਵੱਡੇ ਪੱਧਰ ਤੇ ਫਾਇਦਾ ਲੈ ਰਹੇ ਹਨ, ਹੁਣ ਲੋਕਾਂ ਨੂੰ ਆਪਣੇ ਕੰਮਾਂ -ਕਾਰਾਂ ਨੂੰ ਛੱਡ ਕੇ ਸਰਕਾਰੀ ਦਫਤਰਾਂ ਦੇ ਵਿੱਚ ਖੱਜਲ- ਖੁਆਰ ਨਹੀਂ ਹੋਣਾ ਪੈ ਰਿਹਾ ਸਗੋਂ ਸਰਕਾਰ ਉਹਨਾਂ ਦੇ ਦੁਆਰ ਤੇ ਚੱਲ ਕੇ ਉਹਨਾਂ ਦਾ ਕੰਮ ਕਰ ਰਹੀ ਹੈ। ਅੱਜ 16 ਵਿਭਾਗਾਂ ਵੱਖ ਵੱਖ ਵਿਭਾਗਾਂ ਦੇ 35 ਤੋਂ ਵੀ ਵੱਧ ਮੁਲਾਜ਼ਮ ਇਹਨਾਂ ਕੈਂਪਾਂ ਦੇ ਵਿੱਚ ਮੌਜੂਦ ਹਨ, ਜਿਹੜੇ ਮੌਕੇ ਤੇ ਹੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਅਤੇ ਇਹ ਸਭ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਦੇ ਚੱਲਦਿਆਂ ਹੀ ਸੰਭਵ ਹੋ ਸਕਿਆ ਹੈ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਿੰਡ ਰੁੜਕਾ ਅਤੇ ਅਲੀਪੁਰ ਵਿਖੇ ਲਗਾਏ ਗਏ ਕੈਂਪਾਂ ਦੇ ਦੌਰਾਨ – ਆਪ ਦੀ ਸਰਕਾਰ ਆਪ ਦੇ ਦੁਆਰ- ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਰਹੇ, ਇਹਨਾਂ ਕੈਂਪਾਂ ਦੇ ਦੌਰਾਨ ਜਨਮ ਸਰਟੀਫਿਕੇਟ /ਗੈਰ ਉਪਲਬਧਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ, ਪੰਜਾਬ ਨਿਵਾਸ ਸਰਟੀਫਿਕੇਟ ,ਜਾਤੀ ਸਰਟੀਫਿਕੇਟ ਐਸ.ਸੀ, ਉਸਾਰੀ ਮਜ਼ਦੂਰ ਦੀ ਰਜਿਸਟਰੇਸ਼ਨ, ਬੁਢਾਪਾ ਪੈਨਸ਼ਨ ਸਕੀਮ ,ਬਿਜਲੀ ਬਿਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ ਅਤੇ ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਆਦਿ ਨਾਲ ਸੰਬੰਧਿਤ ਮਸਲਿਆਂ ਨੂੰ ਮੌਕੇ ਤੇ ਮੌਜੂਦ ਅਧਿਕਾਰੀਆਂ ਵੱਲੋਂ ਨਿਪਟਾਇਆ ਗਿਆ, ਪਿੰਡ ਰੁੜਕਾ ਵਿਖੇ ਲੱਗੇ ਕੈਂਪ ਦੇ ਦੌਰਾਨ ਸਰਪੰਚ ਹਰਜੀਤ ਸਿੰਘ ,ਮਾਨ ਸਿੰਘ ,ਪੰਚ ਬਲਵਿੰਦਰ ਸਿੰਘ ,ਲਵਲੀ ਬੈਂਸ ,ਪੰਚ ਮਨਜੀਤ ਸਿੰਘ ,ਪੰਚ ਲੱਖੀ , ਟੋਨੀ, ਧੀਰਜ ਕੁਮਾਰ, ਹਰਕਮਲਜੀਤ ਸਿੰਘ ਲੰਬੜਦਾਰ ,ਮਨਜੀਤ ਸਿੰਘ ਕੁੰਬੜਾ, ਦਲਵੀਰ ਸਿੰਘ, ਕਰਮਜੀਤ ਸਿੰਘ ਗੋਲਾ , ਰਵਿੰਦਰ ਸਿੰਘ ਵੀ ਹਾਜ਼ਰ ਸਨ, ਜਦਕਿ ਪਿੰਡ ਅਲੀਪੁਰ ਦੇ ਵਿਖੇ ਲੱਗੇ ਗਏ ਕੈਂਪ ਦੇ ਦੌਰਾਨ ਅਲੀਪੁਰ ਦੇ ਸਰਪੰਚ ਚਰਨਜੀਤ ਸਿੰਘ, ਬਲਾਕ ਪ੍ਰਧਾਨ- ਮੁਖਤਿਆਰ ਸਿੰਘ, ਸਤਵਿੰਦਰ ਸਿੰਘ, ਹਰਦੇਵ ਸਿੰਘ, ਜਸਪਾਲ ਸਿੰਘ, ਭਾਗ ਸਿੰਘ,ਅਜੀਤ ਸਿੰਘ, ਜਸਵੰਤ ਸਿੰਘ, ਮਾਨ ਸਿੰਘ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।