June 30, 2024 4:09 am
Congress

ਕਰਨਾਟਕ ਸਰਕਾਰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ: ਰਾਹੁਲ ਗਾਂਧੀ

ਚੰਡੀਗੜ੍ਹ, 20 ਮਾਰਚ 2023: ਰਾਹੁਲ ਗਾਂਧੀ (Rahul Gandhi) ਨੇ ਸੋਮਵਾਰ ਨੂੰ ਕਰਨਾਟਕ ਦੇ ਬੇਲਗਾਵੀ ‘ਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕਰਨਾਟਕ ਸਰਕਾਰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ, ਜੇਕਰ ਤੁਸੀਂ ਕੁਝ ਵੀ ਕਰਵਾਉਣਾ ਹੋਵੇ ਤਾਂ ਤੁਹਾਨੂੰ 40 ਫੀਸਦੀ ਕਮਿਸ਼ਨ ਦੇਣਾ ਪਵੇਗਾ। ਇਹ ਦੇਸ਼ ਕਿਸੇ ਇੱਕ ਦਾ ਨਹੀਂ, ਅਡਾਨੀ ਦਾ ਨਹੀਂ। ਦੇਸ਼ ਗਰੀਬਾਂ ਅਤੇ ਕਿਸਾਨਾਂ ਦਾ ਹੈ।

ਰਾਹੁਲ ਗਾਂਧੀ ਨੇ ਇੱਥੇ ਕਾਂਗਰਸ ਦੇ ਯੁਵਾ ਕ੍ਰਾਂਤੀ ਸਮਾਗਮ ਦਾ ਉਦਘਾਟਨ ਕੀਤਾ ਹੈ । ਇਸ ਮੌਕੇ ‘ਤੇ ਇਕ ਚੋਣ ਰੈਲੀ ‘ਚ ਰਾਹੁਲ ਨੇ ਕਿਹਾ ਕਿ ਸਰਕਾਰ ਆਉਣ ‘ਤੇ SC ਰਾਖਵਾਂਕਰਨ 15 ਤੋਂ ਵਧਾ ਕੇ 17 ਫੀਸਦੀ ਕੀਤਾ ਜਾਵੇਗਾ। ST ਰਿਜ਼ਰਵੇਸ਼ਨ ਨੂੰ 3 ਤੋਂ ਵਧਾ ਕੇ 7% ਕੀਤਾ ਜਾਵੇਗਾ ਅਤੇ ਹਰ ਗ੍ਰੈਜੂਏਟ ਨੂੰ ਤਿੰਨ ਸਾਲਾਂ ਲਈ ਹਰ ਮਹੀਨੇ 3 ਹਜ਼ਾਰ ਰੁਪਏ ਦਿੱਤੇ ਜਾਣਗੇ। ਦੱਸ ਦੇਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਮਈ ਵਿੱਚ ਹੋਣੀਆਂ ਹਨ।

ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜਦੋਂ ਮੈਂ ਇੱਥੋਂ ਲੰਘ ਰਿਹਾ ਸੀ ਤਾਂ ਮੈਨੂੰ ਦੱਸਿਆ ਗਿਆ ਕਿ ਕਰਨਾਟਕ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਨਹੀਂ ਹੈ। ਇਸ ਸੂਬੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ, ਚਾਹੇ ਉਹ ਕਿੰਨੀ ਵੀ ਡਿਗਰੀ ਲੈ ਲੈਣ, ਕਰਨਾਟਕ ਸਰਕਾਰ ਕਰਨਾਟਕ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਯੋਗ ਨਹੀਂ ਹੈ।

ਇੱਥੇ ਕੋਈ ਵੀ ਕੰਮ ਬਿਨਾਂ ਕਮਿਸ਼ਨ ਤੋਂ ਨਹੀਂ ਹੁੰਦਾ। ਕੰਟਰੈਕਟਰ ਐਸੋਸੀਏਸ਼ਨ ਅਤੇ ਸਕੂਲ ਮੈਨੇਜਮੈਂਟ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਰਕਾਰ ਵੱਲੋਂ 40 ਫੀਸਦੀ ਕਮਿਸ਼ਨ ਲੈਣ ਦੀ ਸ਼ਿਕਾਇਤ ਕੀਤੀ ਸੀ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪੱਤਰ ਦਾ ਜਵਾਬ ਵੀ ਨਹੀਂ ਦਿੱਤਾ। ਇੱਥੇ ਵਿਧਾਇਕ ਦਾ ਪੁੱਤਰ ਭ੍ਰਿਸ਼ਟਾਚਾਰ ਵਿੱਚ ਫਸ ਗਿਆ ਹੈ, ਪਰ ਸਰਕਾਰ ਉਸ ਨੂੰ ਬਚਾਉਂਦੀ ਹੈ। ਭ੍ਰਿਸ਼ਟਾਚਾਰ ਦਾ ਪੂਰਾ ਫਾਇਦਾ 2-3 ਲੋਕਾਂ ਨੂੰ ਮਿਲਦਾ ਹੈ।

ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਇਸਦੇ ਨਾਲ ਹੀ (ਸੀਈਸੀ) ਦੀ ਬੈਠਕ ਹੋਈ। ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਹੈੱਡਕੁਆਰਟਰ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਨੇ ਚੋਣਾਂ ਵਿੱਚ ਕਿਸੇ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਕੀਤਾ ਹੈ।

SDPI ਨਾਲ ਗਠਜੋੜ ਦੇ ਸਵਾਲ ‘ਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਕਿਸੇ ਨਾਲ ਗਠਜੋੜ ਨਹੀਂ ਕੀਤਾ। ਇਸ ਵਾਰ ਅਸੀਂ ਇਕੱਲੇ ਹੀ ਚੋਣਾਂ ਲੜਾਂਗੇ ਅਤੇ ਜਿੱਤਾਂਗੇ। ਸੀਈਸੀ ਦੀ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੀ ਮੌਜੂਦ ਸਨ। ਕਾਂਗਰਸ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਕਰਨਾਟਕ ਦੀਆਂ 224 ਸੀਟਾਂ ‘ਚੋਂ ਕਰੀਬ 150 ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਪਾਰਟੀ ਸੂਤਰਾਂ ਅਨੁਸਾਰ ਸੀਈਸੀ ਦੀ ਮੀਟਿੰਗ ਨੇ 224 ਸੀਟਾਂ ਵਾਲੀ ਕਰਨਾਟਕ ਵਿਧਾਨ ਸਭਾ ਦੀਆਂ 110 ਸੀਟਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦਿੱਤਾ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ 20 ਮਾਰਚ ਨੂੰ ਜਾਰੀ ਕੀਤੀ ਜਾਵੇਗੀ।