ਚੰਡੀਗੜ੍ਹ, 27 ਮਈ 2023: ਸ਼ਨੀਵਾਰ ਨੂੰ ਕਰਨਾਟਕ (Karnataka) ‘ਚ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਕਾਂਗਰਸ ਦੀ ਤਰਫੋਂ 24 ਹੋਰ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿਧਾਇਕਾਂ ਦੇ ਸਹੁੰ ਚੁੱਕਣ ਤੋਂ ਬਾਅਦ ਕਰਨਾਟਕ ਸਰਕਾਰ ਦੇ ਮੰਤਰੀ ਮੰਡਲ ਵਿੱਚ ਕੁੱਲ ਮੰਤਰੀਆਂ ਦੀ ਗਿਣਤੀ 34 ਹੋ ਗਈ ਹੈ। ਕਰਨਾਟਕ ਕਾਂਗਰਸ ਦੇ ਨੇਤਾ ਰੁਦਰੱਪਾ ਲਮਾਨੀ ਦੇ ਸਮਰਥਕਾਂ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ, ਨੇਤਾ ਲਈ ਮੰਤਰੀ ਅਹੁਦੇ ਦੀ ਮੰਗ ਕੀਤੀ ਹੈ ।
ਕਰਨਾਟਕ ‘ਚ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਹੈ ਕਿ ਅਸੀਂ ਇਹ ਫੈਸਲਾ ਖੇਤਰੀ, ਜਾਤੀ ਅਤੇ ਸਮਾਜਿਕ ਨਿਆਂ ਦੇ ਨਜ਼ਰੀਏ ਤੋਂ ਲਿਆ ਹੈ। ਅਸੀਂ ਹਾਈਕਮਾਂਡ ਨਾਲ ਚੰਗੀ ਤਰ੍ਹਾਂ ਚਰਚਾ ਕਰਨ ਤੋਂ ਬਾਅਦ ਹੀ ਮੰਤਰੀ ਮੰਡਲ ਦਾ ਫੈਸਲਾ ਕੀਤਾ ਹੈ। ਅਸੀਂ ਅਗਲੀ ਕੈਬਨਿਟ ਮੀਟਿੰਗ ਵਿੱਚ ਆਪਣੇ ਵਾਅਦਿਆਂ ਬਾਰੇ ਫੈਸਲਾ ਲਵਾਂਗੇ। ਅਗਲੀ ਕੈਬਨਿਟ ਮੀਟਿੰਗ ਜੂਨ ਵਿੱਚ ਹੋਣ ਦੀ ਸੰਭਾਵਨਾ ਹੈ।
ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿੱਚ ਐੱਚ ਕੇ ਪਾਟਿਲ, ਕ੍ਰਿਸ਼ਨਾ ਬਾਇਰੇ ਗੋਂਡਾ, ਐੱਨ. ਚੇਲੁਵਰਾਸਵਾਮੀ, ਕੇ. ਵੈਂਕਟੇਸ਼, ਐਚ.ਸੀ ਮਹਾਦੇਵੱਪਾ, ਈਸ਼ਵਰ ਖਾਂਦਰੇ, ਕੈਥਾਸਾਂਦਰਾ ਐਨ ਰਾਜੰਨਾ, ਦਿਨੇਸ਼ ਗੁੰਡੂ ਰਾਓ, ਸਾਰਨਬਾਸੱਪਾ ਦਰਸ਼ਨਪੁਰ, ਸ਼ਿਵਾਨੰਦ ਪਾਟਿਲ, ਤਿਮਾਪੁਰ ਰਾਮੱਪਾ ਬਾਲੱਪਾ, ਐਸ.ਐਸ ਮੱਲੀਕਾਰਜੁਨ, ਤੰਗਾਦਾਗੀ ਸ਼ਿਵਰਾਜ ਸੰਗੱਪਾ, ਸਰਨਪ੍ਰਕਾਸ਼ ਰੁਦਰੱਪਾ, ਪਾਟਿਲ ਮਨਕਲ ਵੈਦ, ਲਾ. ਹੇਬਲਕਰ, ਰਹੀਮ ਖਾਨ, ਡੀ.ਸੁਧਾਕਰ, ਸੰਤੋਸ਼ ਐਸ. ਲਾਡ, ਐਨ.ਐਸ.ਬੋਸੇਰਾਜੂ, ਸੁਰੇਸ਼ ਬੀ.ਐਸ., ਮਧੂ ਬੰਗਰੱਪਾ, ਡਾ.ਐਮ.ਸੀ.ਸੁਧਾਕਰ ਅਤੇ ਬੀ. ਨਗੇਂਦਰ ਦਾ ਨਾਂ ਸ਼ਾਮਲ ਹੈ।