ਚੰਡੀਗੜ੍ਹ, 13 ਮਈ 2023: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ । ਚੋਣ ਕਮਿਸ਼ਨ ਮੁਤਾਬਕ ਕਾਂਗਰਸ (Congress) 117, ਭਾਜਪਾ 75, ਜੇਡੀਐਸ 25 ਅਤੇ ਹੋਰ 7 ਸੀਟਾਂ ‘ਤੇ ਅੱਗੇ ਹੈ। ਯਾਨੀ ਕਾਂਗਰਸ ਇਸ ਸਮੇਂ ਬਹੁਮਤ ਦੇ ਅੰਕੜੇ 113 ਤੋਂ ਪਾਰ ਚੱਲ ਰਹੀ ਹੈ। ਕਾਂਗਰਸ ਨੂੰ 43.2%, ਭਾਜਪਾ ਨੂੰ 36% ਅਤੇ ਜੇਡੀਐਸ ਨੂੰ 13% ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਸੂਤਰਾਂ ਮੁਤਾਬਕ ਰੁਝਾਨਾਂ ਨੂੰ ਦੇਖਦੇ ਹੋਏ ਕਾਂਗਰਸ (Congress) ਨੇ ਆਪਣੇ ਸਾਰੇ ਵਿਧਾਇਕਾਂ ਨੂੰ ਬੈਂਗਲੁਰੂ ਪਹੁੰਚਣ ਲਈ ਕਿਹਾ ਹੈ। ਦੂਜੇ ਪਾਸੇ ਜੇਡੀਐਸ ਨੇਤਾ ਐਚਡੀ ਕੁਮਾਰਸਵਾਮੀ ਨੇ ਕਿਹਾ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਕਾਂਗਰਸ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ | ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਸ਼ਿਗਗਾਓਂ ਤੋਂ ਅਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਕਨਕਪੁਰਾ ਸੀਟ ਤੋਂ ਅੱਗੇ ਚੱਲ ਰਹੇ ਹਨ।