ਚੰਡੀਗੜ੍ਹ, 01 ਮਈ 2023: ਕਰਨਾਟਕ ‘ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ (BJP) ਨੇ ਸੋਮਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ‘ਪ੍ਰਜਾ ਧਵਨੀ’ ਜਾਰੀ ਕੀਤਾ ਹੈ । ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਇਸ ਨੂੰ ਬੈਂਗਲੁਰੂ ਵਿੱਚ ਜਾਰੀ ਕੀਤਾ। ਚੋਣ ਮਨੋਰਥ ਪੱਤਰ ਵਿੱਚ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ 3 ਰਸੋਈ ਗੈਸ ਸਿਲੰਡਰ ਮੁਫ਼ਤ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇੱਕ ਸਾਲ ਵਿੱਚ ਸਾਰੇ ਸੀਨੀਅਰ ਸਿਟੀਜ਼ਨਾਂ ਦਾ ਮਾਸਟਰ ਹੈਲਥ ਚੈਕਅੱਪ ਅਤੇ ਸਾਰੇ ਗਰੀਬਾਂ ਨੂੰ ਅੱਧਾ ਲੀਟਰ ਨੰਦਿਨੀ ਦੁੱਧ ਅਤੇ 5 ਕਿਲੋ ਅਨਾਜ ਪ੍ਰਤੀ ਦਿਨ ਮੁਫਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਦਾ ਮਤਲਬ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਲਈ ਇਕਸਾਰ ਕਾਨੂੰਨ, ਉਹ ਭਾਵੇਂ ਕਿਸੇ ਵੀ ਧਰਮ ਜਾਂ ਜਾਤ ਦਾ ਕਿਉਂ ਨਾ ਹੋਵੇ। ਇਸ ਪ੍ਰੋਗਰਾਮ ਵਿੱਚ ਸੀਐਮ ਬਸਵਰਾਜ ਬੋਮਈ ਅਤੇ ਬੀਐਸ ਯੇਦੀਯੁਰੱਪਾ ਵੀ ਮੌਜੂਦ ਸਨ।
ਭਾਜਪਾ (BJP) ਵਲੋਂ ਕੀਤੇ ਵਾਅਦੇ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਰਨਾਟਕ ਵਿੱਚ ਵਾਅਦਿਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਸੂਬੇ ਵਿੱਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਈ ਇੱਕ ਪੈਨਲ ਸਥਾਪਤ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਬੀਪੀਐਲ ਪਰਿਵਾਰਾਂ ਨੂੰ ਤਿੰਨ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਇਹ ਸਿਲੰਡਰ ਉਨ੍ਹਾਂ ਨੂੰ ਯੁਗਾਦੀ, ਗਣੇਸ਼ ਚਤੁਰਥੀ ਅਤੇ ਦੀਵਾਲੀ ਦੇ ਮੌਕੇ ‘ਤੇ ਉਪਲਬਧ ਹੋਣਗੇ।
ਕਿਸਾਨਾਂ ਨੂੰ ਬੀਜ ਲਈ 10 ਹਜ਼ਾਰ ਰੁਪਏ ਦਿੱਤੇ ਜਾਣਗੇ |
ਹਰ ਵਾਰਡ ਵਿੱਚ ਅਟਲ ਡਾਈਟ ਸੈਂਟਰ ਬਣਾਉਣ ਦਾ ਐਲਾਨ |
ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਪੰਜ ਲੱਖ ਦੇ ਕਰਜ਼ੇ ‘ਤੇ ਕੋਈ ਵਿਆਜ ਨਹੀਂ ਲਿਆ ਜਾਵੇਗਾ।
ਭਾਜਪਾ ਨੇ ਬੀਪੀਐਲ ਪਰਿਵਾਰਾਂ ਨੂੰ ਪੰਜ ਕਿੱਲੋ ਅਨਾਜ ਦੇਣ ਦਾ ਵਾਅਦਾ ਕੀਤਾ ਹੈ।
ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਨੂੰ ਅੱਧਾ ਲੀਟਰ ਨੰਦਿਨੀ ਦੁੱਧ ਦੇਣ ਦਾ ਵੀ ਵਾਅਦਾ ਕੀਤਾ ਗਿਆ।