ਚੰਡੀਗੜ੍ਹ,10 ਮਈ 2023: ਕਰਨਾਟਕ (Karnataka) ਦੀਆਂ ਸਾਰੀਆਂ 224 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਚੱਲ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਕਰਨਾਟਕ ‘ਚ ਦੁਪਹਿਰ 3 ਵਜੇ ਤੱਕ 52.18 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।ਚੋਣ ਕਮਿਸ਼ਨ ਨੇ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਵਾਰ ਚੋਣ ਲੜਨ ਵਾਲਿਆਂ ਵਿੱਚ ਕਈ ਵੱਡੇ ਆਗੂ ਵੀ ਹਨ। ਮੁੱਖ ਮੰਤਰੀ ਬਸਵਰਾਜ ਬੋਮਈ ਖੁਦ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਿੱਧਰਮਈਆ, ਕਾਂਗਰਸ ਪ੍ਰਧਾਨ ਡੀਕੇ ਸ਼ਿਵਕੁਮਾਰ, ਜੇਡੀਐਸ ਮੁਖੀ ਐਚਡੀ ਕੁਮਾਰਸਵਾਮੀ ਵਰਗੇ ਕਈ ਦਿੱਗਜ ਆਗੂ ਚੋਣ ਮੈਦਾਨ ਵਿੱਚ ਹਨ।
ਕਾਂਗਰਸੀ ਵਰਕਰਾਂ ਨੇ ਮੰਗਲੁਰੂ ਉੱਤਰੀ ਤੋਂ ਜਨਤਾ ਦਲ (ਸੈਕੂਲਰ) ਦੇ ਉਮੀਦਵਾਰ ਬੀਏ ਮੋਹੀਉਦੀਨ ਬਾਵਾ ਦੇ ਸਮਰਥਕਾਂ ‘ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਥਾਣਾ ਬਾਜਾਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲੜਾਈ ਵਿੱਚ ਦੋ ਕਾਂਗਰਸੀ ਵਰਕਰ ਨਿਜ਼ਾਮ ਅਤੇ ਹਸ਼ਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬਾਵਾ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਜੇਡੀਐਸ ਵਿੱਚ ਸ਼ਾਮਲ ਹੋਏ ਸਨ।