ਚੰਡੀਗੜ੍ਹ, 13 ਮਈ 2023: ਕਰਨਾਟਕ (Karnataka) ਲਈ ਅੱਜ ਦਾ ਦਿਨ ਇਤਿਹਾਸਕ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ । ਸ਼ੁਰੂਆਤੀ ਰੁਝਾਨ ਵੀ ਸਾਹਮਣੇ ਆਉਣ ਲੱਗੇ ਹਨ। 10 ਮਈ ਨੂੰ ਸੂਬੇ ਦੀਆਂ 224 ਵਿਧਾਨ ਸਭਾ ਸੀਟਾਂ ‘ਤੇ 72.82 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ ਸੀ। ਇਸ ਵਾਰ ਚੋਣਾਂ ਵਿੱਚ ਕੁੱਲ 2615 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਮੁਤਾਬਕ ਕਾਂਗਰਸ 110 ਸੀਟਾਂ ‘ਤੇ, ਭਾਜਪਾ 71 ਸੀਟਾਂ ‘ਤੇ ਅਤੇ ਜਨਤਾ ਦਲ (ਐਸ) 23 ਸੀਟਾਂ ‘ਤੇ ਅੱਗੇ ਹੈ।
ਕਾਂਗਰਸ ਨੇ ਰੁਝਾਨਾਂ ‘ਚ ਬੜ੍ਹਤ ਬਣਾਈ ਰੱਖੀ ਹੈ। ਪਾਰਟੀ ਬਾਰ ਬਹੁਮਤ ਦੇ ਜਾਦੂਈ ਅੰਕੜੇ ਨੂੰ ਪਾਰ ਕਰ ਰਹੀ ਹੈ। ਪਾਰਟੀ ਦੀ ਲੀਡ 110 ਤੋਂ 116 ਦੇ ਵਿਚਕਾਰ ਬਣੀ ਹੋਈ ਹੈ। ਭਾਜਪਾ ਅਤੇ ਜੇਡੀਐਸ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ 78 ਸੀਟਾਂ ‘ਤੇ ਅਤੇ ਜੇਡੀਐਸ 26 ਸੀਟਾਂ ‘ਤੇ ਅੱਗੇ ਹੈ। ਪੰਜ ਸੀਟਾਂ ਬਾਕੀਆਂ ਦੇ ਖਾਤੇ ‘ਚ ਨਜ਼ਰ ਆ ਰਹੀਆਂ ਹਨ।