ਕਰਨਾਲ 'ਚ ਪੁਲਿਸ ਵੱਲੋ

ਕਰਨਾਲ ‘ਚ ਪੁਲਿਸ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਹਾਈਵੇ ਕੀਤੇ ਜਾਮ

ਚੰਡੀਗੜ੍ਹ ,28 ਅਗਸਤ 2021 : ਕਰਨਾਲ ‘ਚ ਪੁਲਿਸ ਵੱਲੋ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ | ਜਿਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਨੇ ਉਸ ਘਟਨਾ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚੇ ,ਬਜ਼ੁਰਗ ਨੌਜਵਾਨ ਸਾਰੇ ਸੜਕਾਂ ਤੇ ਆਪੋ- ਆਪਣੇ ਨੇੜੇ ਦੇ ਟੋਲ ਪਲਾਜ਼ੇ ਅਤੇ ਸਾਰੇ ਰੋਡ ਜਾਮ ਕਰ ਦੇਣ | ਜਿਸ ਤੋਂ ਬਾਅਦ ਲੋਕਾਂ ਵੱਲੋ ਹਾਈਵੇ ਜਾਮ ਕਰ ਦਿੱਤੇ ਗਿਆ ਹੈ | ਪਟਿਆਲਾ -ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ |

ਇਸੇ ਦੇ ਨਾਲ ਕਿਸਾਨਾਂ ਨੇ ਰੋਹਤਕ , ਪਾਨੀਪਤ ਰੋਡ ‘ਤੇ ਮਕਡੋਲੀ ਟੋਲ ਪਲਾਜ਼ਾ ਤੇ ਜਾਮ ਲਗਾ ਦਿੱਤਾ ਇਹਨਾਂ ਦੇ ਨਾਲ – ਨਾਲ ਕਿਸਾਨਾਂ ਵੱਲੋ ਕਈ ਹੋਰ ਰੋਡ ਵੀ ਜਾਮ ਕਰ ਦਿੱਤੇ ਗਏ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਕਰਕੇ ਪੁਲਿਸ ਨੇ ਲੋਕਤੰਤਰ ਦਾ ਕਤਲ ਕੀਤਾ ਹੈ | ਇਸ ਲਈ ਇਹ ਜਾਮ ਲਾਇਆ ਹੈ ਅਤੇ ਅਗਲੇ ਹੁਕਮ ਆਉਣ ਤੱਕ ਇਹ ਜਾਮ ਇਸੇ ਤਰਾਂ ਲੱਗਾ ਰਹੇਗਾ |

Scroll to Top