Lt. Gen. Joshi

ਕਾਰਗਿਲ ਯੁੱਧ ਦੇ ਨਾਇਕ ਲੈਫਟੀਨੈਂਟ ਜਨਰਲ ਜੋਸ਼ੀ 40 ਸਾਲਾਂ ਦੀ ਸੇਵਾ ਤੋਂ ਬਾਅਦ ਹੋਏ ਸੇਵਾਮੁਕਤ

ਚੰਡੀਗੜ੍ਹ 01 ਫਰਵਰੀ 2022: ਕਾਰਗਿਲ ਯੁੱਧ ਦੇ ਨਾਇਕ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ (Lieutenant General YK Joshi) ਨੇ ਸੋਮਵਾਰ ਨੂੰ 40 ਸਾਲਾਂ ਦੇ ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਭਾਰਤੀ ਫੌਜ ਵਿੱਚ ਵੱਖ-ਵੱਖ ਰਣਨੀਤਕ ਅਹੁਦਿਆਂ ‘ ਤੋਂ ਸੇਵਾ ਮੁਕਤ ਹੋ ਗਏ ਹਨ । ਜਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਜੋਸ਼ੀ ਨੂੰ 1 ਫਰਵਰੀ 2020 ਨੂੰ ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਵਿਖੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਨਿਯੁਕਤ ਕੀਤਾ ਗਿਆ ਸੀ।

ਇਸ ਦੌਰਾਨ ਫੌਜ ਨੇ ਕਿਹਾ ਹੈ ਕਿਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ (Lieutenant General YK Joshi) ਅਫਸਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਗੁਣਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਉਨ੍ਹਾਂ ਦੇ ਗੁਣ ਹਰ ਹਾਲਾਤ ‘ਚ ਸਹੀ ਰਸਤੇ ‘ਤੇ ਚੱਲਣ, ਨਿਆਂ ਦੀ ਭਾਵਨਾ ਅਤੇ ਰਣਨੀਤਕ ਸੋਚ ਲਈ ਪ੍ਰੇਰਿਤ ਕਰਦੇ ਰਹਿਣਗੇ। ਲੈਫਟੀਨੈਂਟ ਜੋਸ਼ੀ ਨੇ ਕਾਰਗਿਲ ਯੁੱਧ ਦੌਰਾਨ ਆਪਣੀ ਸ਼ਾਨਦਾਰ ਅਗਵਾਈ ਨਾਲ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਆਪਣੀ ਯੂਨਿਟ ਨੂੰ ਬੇਮਿਸਾਲ ਸਫਲਤਾ ਲਿਆਂਦੀ।

ਨਾਇਕ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਨੂੰ ਅਪਰੇਸ਼ਨ ਵਿਜੇ ‘ਚ, ਉਸਦੀ ਕਮਾਂਡ ਅਧੀਨ ਯੂਨਿਟ ਨੂੰ ਦੋ ਪਰਮਵੀਰ ਚੱਕਰ, ਅੱਠ ਵੀਰ ਚੱਕਰ ਅਤੇ 14 ਸੈਨਾ ਮੈਡਲਾਂ ਸਮੇਤ ਕੁੱਲ 37 ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਲੈਫਟੀਨੈਂਟ ਜਨਰਲ ਜੋਸ਼ੀ ਨੂੰ ਵੀਰ ਚੱਕਰ ਅਤੇ ਉਨ੍ਹਾਂ ਦੀ ਯੂਨਿਟ ਦੇ ਕੈਪਟਨ ਵਿਕਰਮ ਬੱਤਰਾ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

Scroll to Top