ਕਪੂਰਥਲਾ ਪੁਲਿਸ

ਕਪੂਰਥਲਾ ਪੁਲਿਸ ਵੱਲੋਂ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ 3 ਮੈਂਬਰ ਕਾਬੂ, ਅਸਲਾ ਬਰਾਮਦ

ਚੰਡੀਗੜ੍ਹ/ਕਪੂਰਥਲਾ, 19 ਨਵੰਬਰ 2025: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਨੇ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ ਤਿੰਨ ਕਾਰਕੁੰਨਾਂ ਨੂੰ ਨੌਂ ਦੇਸੀ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਦੇ ਰਹਿਣ ਵਾਲੇ ਅਮਨਦੀਪ, ਨਕੋਦਰ (ਜਲੰਧਰ), ਹਰਜੀਤ ਸਿੰਘ ਉਰਫ਼ ਜੀਤਾ, ਖਾਨਪੁਰ ਢੱਡਾ ਅਤੇ ਜਮਸ਼ੇਰ (ਜਲੰਧਰ) ਦੇ ਮੁਹੱਲਾ ਬਗੀਚੀ ਦੇ ਰਹਿਣ ਵਾਲੇ ਲਵਪ੍ਰੀਤ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਅਮਨਦੀਪ ਸੁਲਤਾਨਪੁਰ ਲੋਧੀ ਖੇਤਰ ‘ਚ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦਾ ਮੈਂਬਰ ਹੈ | ਉਨ੍ਹਾਂ ਕਿਹਾ ਇਹ ਗੋਲੀਬਾਰੀ ਅਤੇ ਜ਼ਬਰਨ ਵਸੂਲੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਥਾਨਕ ਗਿਰੋਹਾਂ ਨੂੰ ਹਥਿਆਰ ਸਪਲਾਈ ਕਰਨ ‘ਚ ਅਹਿਮ ਭੂਮਿਕਾ ਸੀ।

ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਪੁਖ਼ਤਾ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁੱਖ ਮੁਲਜ਼ਮ ਅਮਨਦੀਪ ਨੂੰ ਕਪੂਰਥਲਾ ਦੇ ਲਿੰਕ ਰੋਡ ਤਲਵੰਡੀ ਮਹਿਮਾ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ‘ਚੋਂ 4 ਪਿਸਤੌਲ ਬਰਾਮਦ ਕੀਤੇ ਸਨ।

ਪੁਲਿਸ ਮੁਤਾਬਕ ਜਾਂਚ ‘ਚ ਅਮਨਦੀਪ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਲਵਪ੍ਰੀਤ ਅਤੇ ਹਰਜੀਤ ਸਿੰਘ ਨੂੰ ਦੋ ਪਿਸਤੌਲ ਸਪਲਾਈ ਕੀਤੇ ਸਨ। ਉਨ੍ਹਾਂ ਕਿਹਾ ਕਿ ਕਾਰਵਾਈ ਕਰਦਿਆਂ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨਾਂ ਦੇ ਕਬਜ਼ੇ ‘ਚੋਂ ਇੱਕ .32 ਬੋਰ ਦਾ ਦੇਸੀ ਪਿਸਤੌਲ ਅਤੇ ਇੱਕ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ।

ਐਸਐਸਪੀ ਨੇ ਕਿਹਾ ਕਿ ਅਮਨਦੀਪ ਦੇ ਘਰ ‘ਚ ਦੱਬੇ ਤਿੰਨ ਹੋਰ ਦੇਸੀ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਮੱਧ ਪ੍ਰਦੇਸ਼ ਤੋਂ ਦੇਸੀ ਹਥਿਆਰ ਖਰੀਦ ਕੇ ਅਪਰਾਧਿਕ ਤੱਤਾਂ ਨੂੰ ਅੱਗੇ ਸਪਲਾਈ ਕਰਦੇ ਸਨ। ਪੁਲਿਸ ਨੇ ਪੁਲਿਸ ਨੇ ਇਸ ਸਬੰਧ ‘ਚ ਦੋ ਵੱਖ-ਵੱਖ ਮਾਮਲੇ ‘ਚ ਪੁਲਿਸ ਸਟੇਸ਼ਨ ਸਦਰ ਕਪੂਰਥਲਾ ਵਿਖੇ ਕੇਸ ਦਰਜ ਕੀਤਾ ਹੈ |

Read More: JCT ਮਿਲ ਵਰਕਰਾਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ, ਆਰਪੀ ਉਮੇਸ਼ ਗਰਗ ‘ਤੇ ਸ਼ਬਦਾਵਲੀ ‘ਤੇ ਭੜਕੇ

Scroll to Top