Kapurthala News: ਨਹਾਉਣ ਗਏ ਚਾਰ ਨੌਜਵਾਨ ਬਿਆਸ ਦਰਿਆ ‘ਚ ਰੁੜ੍ਹੇ, ਦੋ ਦੀ ਹੋਈ ਮੌ.ਤ, ਦੋ ਦੀ ਭਾਲ ਜਾਰੀ

14 ਅਪ੍ਰੈਲ 2025: ਕਪੂਰਥਲਾ (Kapurthala ) ਦੇ ਪਿੰਡ ਪੀਰਵਾਲ ਵਿੱਚ ਵਿਸਾਖੀ ਦਾ ਤਿਉਹਾਰ ਉਦਾਸ ਮਾਹੌਲ ਵਿੱਚ ਬਦਲ ਗਿਆ। ਐਤਵਾਰ ਨੂੰ ਨਹਾਉਣ ਗਏ ਚਾਰ ਨੌਜਵਾਨ ਬਿਆਸ ਦਰਿਆ (beas river) ਦੇ ਤੇਜ਼ ਵਹਾਅ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋ ਹੋਰ ਅਜੇ ਵੀ ਲਾਪਤਾ (missing) ਹਨ।

ਇਹ ਘਟਨਾ ਐਤਵਾਰ ਨੂੰ ਵਾਪਰੀ, ਜਦੋਂ ਬੇਰੋਵਾਲ ਨੇੜੇ ਸਥਿਤ ਪੀਰਵਾਲ ਪਿੰਡ ਦੇ ਚਾਰ ਨੌਜਵਾਨ ਵਿਸਾਖੀ ਦੇ ਮੌਕੇ ‘ਤੇ ਬਿਆਸ ਦਰਿਆ (beas river)  ਵਿੱਚ ਨਹਾਉਣ ਗਏ ਸਨ। ਅਚਾਨਕ ਆਏ ਤੇਜ਼ ਵਹਾਅ ਵਿੱਚ ਵਹਿ ਜਾਣ ਤੋਂ ਬਾਅਦ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਨੂੰ ਬਚਾਇਆ ਗਿਆ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ (hospital) ਕਪੂਰਥਲਾ ਲਿਜਾਇਆ ਗਿਆ। ਪਰ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਦੋ ਨੌਜਵਾਨਾਂ ਦੀ ਭਾਲ ਜਾਰੀ ਹੈ।

ਐਨਡੀਆਰਐਫ ਦੀ ਟੀਮ ਅਤੇ ਗੋਤਾਖੋਰ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਦੀ ਭਾਲ ਵਿੱਚ ਲੱਗੇ ਹੋਏ ਹਨ। ਫੱਤੂਢੀਂਗਾ ਪੁਲਿਸ ਦੀ ਐਸਐਚਓ ਸੋਨਮਦੀਪ ਕੌਰ ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਦੇਰ ਸ਼ਾਮ ਤੱਕ ਜਾਰੀ ਬਚਾਅ ਕਾਰਜ ਵਿੱਚ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅੱਜ ਸਵੇਰੇ ਫਿਰ ਤੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Read more: ਬਿਆਸ ਦਰਿਆ ‘ਚੋਂ ਪੁਲਿਸ ਵੱਲੋਂ 3 ਨੌਜਵਾਨਾਂ ਦੀ ਮ੍ਰਿਤਕ ਦੇਹਾਂ ਬਰਾਮਦ

 

 

Scroll to Top