Kapurthala Missing News: ਲਾ.ਪ.ਤਾ ਗੱਤਕਾ ਅਧਿਆਪਕ ਦੀ ਮਿਲੀ ਲਾ.ਸ਼, ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ‘ਚ ਵੀ ਕਰ ਚੁੱਕਾ ਸੀ ਕੰਮ

15 ਮਈ 2025: 9 ਮਈ ਤੋਂ ਲਾਪਤਾ (missing) ਗੱਤਕਾ ਅਧਿਆਪਕ ਦੀ ਲਾਸ਼ ਕਪੂਰਥਲਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਉਹ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵਿੱਚ ਕੰਮ ਕਰ ਚੁੱਕਾ ਸੀ। ਕਪੂਰਥਲਾ ਦੇ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਲਾਸ਼ ਬੁੱਧਵਾਰ ਸਵੇਰੇ ਫੱਤੂਢੀਂਗਾ-ਮੁੰਡੀ ਮੋੜ ਵਿਖੇ ਇੱਕ ਪੈਟਰੋਲ ਪੰਪ ਦੇ ਨੇੜੇ ਮਿਲੀ।

ਗੱਤਕਾ ਅਧਿਆਪਕ ਸੋਢ ਸਿੰਘ ਤਰਨਤਾਰਨ (tarntaran) ਦਾ ਰਹਿਣ ਵਾਲਾ ਹੈ। ਉਸਨੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਗੁਰੂ ਨਾਨਕ ਜਹਾਜ਼’ ਵਿੱਚ ਕੰਮ ਕੀਤਾ ਸੀ। ਸੋਢ ਸਿੰਘ 9 ਮਈ ਤੋਂ ਲਾਪਤਾ ਸੀ। ਉਹ ਅਕਾਲ ਅਕੈਡਮੀ ਧਾਲੀਵਾਲ ਬੇਟ ਅਤੇ ਰਾਏਪੁਰ ਪੀਰ ਬਖਸ਼ਵਾਲਾ ਵਿੱਚ ਗੱਤਕਾ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ।

ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ

ਮ੍ਰਿਤਕ ਦੇ ਭਰਾ ਜੁਝਾਰ ਸਿੰਘ (jujhar singh) ਨੇ ਕਿਹਾ ਕਿ ਉਸਨੇ ਪੁਲਿਸ ਸਟੇਸ਼ਨ (police station) ਭੁਲੱਥ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਖੁਦ ਆਪਣੇ ਭਰਾ ਦੀ ਭਾਲ ਕਰਨੀ ਪਈ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਥਾਣਾ ਫੱਤੂਢੀਂਗਾ ਵਿਖੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵਿਧਾਇਕ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਵਿਧਾਨ ਸਭਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (sukhpal singh khaira) ਨੇ ਪੋਸਟ ‘ਤੇ ਲਿਖਿਆ ਕਿ ਉਹ ਸੋਢ ਸਿੰਘ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਾਰੇ ਜਾਣ ਕੇ ਹੈਰਾਨ ਹਨ। ਉਹ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦੇ ਪਿੰਡ ਸਰਹਾਲੀ ਕਲਾਂ ਦਾ ਰਹਿਣ ਵਾਲਾ ਸੀ ਅਤੇ ਆਪਣੇ ਹਲਕੇ ਭੁਲੱਥ ਵਿੱਚ ਅਕਾਲ ਅਕੈਡਮੀ ਵਿੱਚ ਗੱਤਕਾ ਇੰਸਟ੍ਰਕਟਰ ਵਜੋਂ ਕੰਮ ਕਰਦਾ ਸੀ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵਿੱਚ ਵੀ ਕੰਮ ਕਰਦਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸਐਸਪੀ ਕਪੂਰਥਲਾ (Kapurthala ) ਨੂੰ ਅਪੀਲ ਕੀਤੀ ਕਿ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਨਹੀਂ ਤਾਂ ਹੋਰ ਵੀ ਅਜਿਹੇ ਮਾਸੂਮ ਲੋਕ ਅਪਰਾਧੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ।

 Read More: ਨਹਿਰ ‘ਚੋਂ ਮਿਲੀ 19 ਸਾਲਾ ਲੜਕੀ ਦੀ ਲਾ.ਸ਼, ਦੋ ਦਿਨਾਂ ਤੋਂ ਸੀ ਲਾਪਤਾ

Scroll to Top