Kapil Sharma

ਟੋਡਰਮਲ ‘ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਕਪਿਲ ਸ਼ਰਮਾ

8 ਮਾਰਚ 2025: ਟੀ.ਵੀ.ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਕਪਿਲ ਸ਼ਰਮਾ (kapil sharma) ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਆਪਣੇ ਸ਼ੋਅ ਦੌਰਾਨ ਟੋਡਰਮਲ (Todermal) ‘ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਖਿਲਾਫ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਲੋਕ ਉਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ (Kapil Sharma) ਦਾ ਆਪਣੇ ਸ਼ੋਅ ‘ਚ ਟੋਡਰ ਮੱਲ ਦਾ ਮਜ਼ਾਕ ਉਡਾਉਣਾ ਗਲਤ ਹੈ।

ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ (Kapil Sharma) ਜੋ ਕਿ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਹਨ, ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਪਿਲ ਸ਼ਰਮਾ ਜੋ ਚੰਗੇ ਅਹੁਦੇ ‘ਤੇ ਹਨ, ਟੋਡਰਮਲ ਵਰਗੇ ਲੋਕਾਂ ਨੂੰ ਸਨਮਾਨ ਨਹੀਂ ਦੇ ਸਕਦੇ ਤਾਂ ਇਹ ਬਹੁਤ ਨਿੰਦਣਯੋਗ ਹੈ। ਬਾਬਾ ਬਲਬੀਰ ਸਿੰਘ (balbir singh) ਅਕਾਲੀ ਵੱਲੋਂ ਕਪਿਲ ਸ਼ਰਮਾ ‘ਤੇ ਬਾਬਾ ਦੀਵਾਨ ਟੋਡਰਮਲ ਦੇ ਸਬੰਧ ‘ਚ ਕਥਿਤ ਤੌਰ ‘ਤੇ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (guru gobind singh ji) ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਟੋਡਰਮਲ ਨੇ ਵੱਡੀ ਕੀਮਤ ਅਦਾ ਕਰਕੇ ਉਨ੍ਹਾਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ।

ਇਲਜ਼ਾਮ ਹੈ ਕਿ ਕਪਿਲ ਸ਼ਰਮਾ ਨੇ ਇੱਕ ਟੀਵੀ ਸ਼ੋਅ (tv show) ਦੇ ਦੌਰਾਨ ਉਨ੍ਹਾਂ ਦੇ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਦੇ ਬਲੀਦਾਨ ਨੂੰ ਨਕਾਰਿਆ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨਾਲ ਸਿੱਖਾਂ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚੀ ਹੈ, ਇਸ ਲਈ ਕਪਿਲ ਸ਼ਰਮਾ (Kapil Sharma)  ਨੂੰ ਸਿੱਖ ਕੌਮ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਮੁਆਫ਼ੀ ਨਹੀਂ ਮੰਗਦਾ ਤਾਂ ਉਸ ਨੂੰ ਸਿੱਖ ਪੰਥ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।

Read More: ਕਪਿਲ ਸ਼ਰਮਾ ਸਮੇਤ ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਮਿਲੀ ਜਾ.ਨੋਂ ਮਾਰਨ ਦੀ ਧਮਕੀ

Scroll to Top