ਚੰਡੀਗੜ੍ਹ 27 ਫਰਵਰੀ 2023: ਦੀ ਪੈਡਲਰ ਗਰੁੱਪ ਨੇ ਕੈਪੀਟਲ ਟੂ ਕੈਪੀਟਲ 1044 ਕਿਲੋਮੀਟਰ ਦੀ ਰਾਈਡ ਜਸਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਕਰਵਾਈ। ਕੈਪੀਟਲ ਤੋਂ ਕੈਪੀਟਲ ਨਿਊ ਦਿੱਲੀ ਤੋ ਕਾਠਮਾਂਡੂ ਤੱਕ ਸਾਈਕਲ ਰਾਈਡ 6 ਦਿਨਾਂ ‘ਚ ਪੂਰੀ ਕੀਤੀ ਹੈ I ਕੰਵਰ ਗਿੱਲ ਅਤੇ ਵਨੀਤਾ ਸ਼ਰਮਾ ਹਿੰਦੂਸਤਾਨ ਦੀ ਪਹਿਲੀ ਕਰਾਸ ਕੰਟਰੀ ਰਾਈਡ ਟੈਡਮ ਸਾਈਕਲ ‘ਤੇ ਪੂਰੀ ਕੀਤੀ ਹੈ I
ਇਸ ਰਾਈਡ ਦਾ ਮੁੱਖ ਉਦੇਸ਼ ਦੋਵੇਂ ਦੇਸ਼ਾਂ ਵਿਚ ਆਪਸੀ ਭਾਈਚਾਰਾ, ਸਿਹਤ ਪ੍ਰਤੀ ਜਾਗਰੂਕਤਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਦਾ ਸੰਦੇਸ਼ ਦੇਣਾ ਸੀ। 25 ਫਰਵਰੀ ਨੂੰ ਇਹ ਰਾਈਡ ਇੰਡੀਆ ਗੇਟ ਦਿੱਲੀ ਤੋ ਸਵੇਰੇ 6 ਵਜੇ ਸ਼ੁਰੂ ਹੋ ਕੇ ਰੁਦਰਪੁਰ, ਮਹਿੰਦਰ ਨਗਰ, ਚਿਸਾਪਾਣੀ, ਲੰਮਹੀ, ਬੁਟਬਲ, ਚੁੰਮਲਿੰਗਟਰ ਨੂੰ ਹੁੰਦੀ ਹੋਈ ਕਾਠਮਾਂਡੂ ਸਮਾਪਤ ਹੋਈ। ਇਸ ਦੌਰਾਨ ਵੱਖ-ਵੱਖ ਰਾਈਡਰ ਗਰੁੱਪਾਂ ਨੇ ਨੇਪਾਲ ਵਿਚ ਰਾਈਡਰਾਂ ਦਾ ਸਵਾਗਤ ਕੀਤਾ ।
ਕਾਠਮਾਂਡੂ ਪਹੁੰਚਣ ‘ਤੇ ਉਥੇ ਦੀ ਮਾਨਯੋਗ ਲੋਕ ਸਭਾ ਡਿਪਟੀ ਸਪੀਕਰ ਸ੍ਰ਼ੀਮਤੀ ਇੰਦਰਾ ਰਾਮਨਗਰ ਨੇ ਰਾਈਡਰਾਂ ਨੂੰ ਸਨਮਾਨਿਤ ਕੀਤਾ। ਇਸ ਰਾਈਡ ਵਿਚ ਕੰਵਰ ਗਿੱਲ (ਰਾਜਦੂਤ), ਮੇਗਾ ਜੈਨ, ਮੁਸਤਫਾ ਟੋਪੀਵਾਲਾ, ਰਾਹੁਲ ਪਾਟਿਲ, ਵਨੀਤਾ ਸ਼ਰਮਾ ਅਤੇ ਆਸਿਫ ਮਲਸਵੀ ਨੇ ਭਾਗ ਲਿਆ। ਇੱਥੇ ਵਰਨਣ ਯੋਗ ਹੈ ਕਿ ਇਹ ਹਿੰਦੂਸਤਾਨ ਦੀ ਟੈਡਮ ਸਾਈਕਲ ਤੇ ਕੰਵਰ ਗਿੱਲ ਅਤੇ ਵਨੀਤਾ ਸ਼ਰਮਾ ਵਲੋਂ ਪਹਿਲੀ ਰਾਈਡ ਸੀ।