ਚੰਡੀਗੜ੍ਹ, 7 ਜੂਨ 2024: ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਸੀ.ਆਈ.ਐੱਸ.ਐੱਫ (CISF) ਦੀ ਜਵਾਨ ਕੁਲਵਿੰਦਰ ਕੌਰ (Kulwinder Kaur) ਵੱਲੋਂ ਐਮਪੀ ਕੰਗਨਾ ਰਨੌਤ ਦੇ ਥੱਪੜ ਮਾਰਨ ਵਾਲੇ ਮਾਮਲੇ ‘ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਕੁਲਵਿੰਦਰ ਕੌਰ ਹੱਕ ‘ਚ ਆਏ ਹਨ | ਉਨ੍ਹਾਂ ਕਿਹਾ ਕਿ ਕੰਗਣਾ ਰਨੌਤ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੀ ਸੀ | ਜਿਸਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ |
ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਡ ਬੁੱਢਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਲਵਿੰਦਰ ਕੌਰ (Kulwinder Kaur) ਦੇ ਹੱਕ ‘ਚ ਖੜਨ ਦੀ ਬਜਾਏ ਉਹਨਾਂ ਵੱਲੋਂ ਕੰਗਣਾ ਰਨੌਤ ਦੇ ਕਹਿਣ ‘ਤੇ ਕੁਲਵਿੰਦਰ ਕੌਰ ਖ਼ਿਲਾਫ਼ ਜੋ ਐਫਆਈਆਰ ਦਰਜ ਕੀਤੀ ਹੈ ਅਤੇ ਉਸਨੂੰ ਮੁਅੱਤਲ ਕੀਤਾ ਹੈ, ਉਹ ਕਾਫ਼ੀ ਨਿੰਦਣਯੋਗ ਹੈ | ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਦਾ ਵੱਡੇ ਪੱਧਰ ‘ਤੇ ਵਿਰੋਧ ਕਰਨਗੇ |