July 6, 2024 6:59 pm
kangana ranut

ਭਾਈ ਅੰਮ੍ਰਿਤਪਾਲ ਸਿੰਘ ਨੇ Kangana Ranaut ਨੂੰ ਦਿੱਤਾ ਜਵਾਬ , ਕਿਹਾ ਅਸੀਂ..

ਚੰਡੀਗੜ੍ਹ, 25 ਫ਼ਰਵਰੀ 2023: ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਉਸ ਨੇ ਪੰਜਾਬ ਵਿਚ ਵਿਗੜ ਰਹੇ ਮਾਹੌਲ ਨੂੰ ਲੈ ਕੇ ਟਵੀਟ ਕੀਤਾ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranau) ਨੇ ਅਜਨਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਥਾਣੇ ਵਿਚ ਦਾਖਲ ਹੋਣ ਤੇ ਪੁਲਿਸ ਨਾਲ ਝੜਪ ਦੀ ਵਾਪਰੀ ਘਟਨਾ ‘ਤੇ ਆਪਣਾ ਬਿਆਨ ਦਿੱਤਾ ਹੈ।

ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇਕ ਹੋਰ ਪੋਸਟ ਪਾ ਕੇ ਕਿਹਾ ਕਿ ਮੈਨੂੰ 6 ਸੰਮਨ, ਇਕ ਗ੍ਰਿਫਤਾਰੀ ਵਾਰੰਟ, ਪੰਜਾਬ ‘ਚ ਮੇਰੀਆਂ ਫਿਲਮਾਂ ‘ਤੇ ਪਾਬੰਦੀ, ਮੇਰੀ ਕਾਰ ‘ਤੇ ਹਮਲਾ, ਇੱਕ ਰਾਸ਼ਟਰਵਾਦੀ ਨੂੰ ਰਾਸ਼ਟਰ ਨੂੰ ਇਕੱਠੇ ਰੱਖਣ ਦੀ ਕੀਮਤ ਅਦਾ ਕਰਨੀ ਪਈ।

ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਜੇ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।ਇਸ ਤੋਂ ਪਹਿਲਾਂ ਵੀ ਬੀਤੇ ਦਿਨ ਕੰਗਨਾ ਰਣੌਤ ਇਕ ਟਵੀਟ ਕੀਤਾ ਸੀ ਇਸ ਟਵੀਟ ਵਿਚ ਉਹਨਾਂ ਲਿਖਿਆ, ”ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।”

ਇਸ ਦੌਰਾਨ ਉਸ ਨੇ ਕਿਹਾ ਕਿ, ”ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ। ਪੰਜਾਬ ਵਿਚ ਉਸ ਦੀ ਕਾਰ ਉਪਰ ਭਿਆਨਕ ਹਮਲਾ ਹੋਇਆ ਪਰ ਉਹ ਹੀ ਹੋਇਆ ਜੋ ਮੈਂ ਕਿਹਾ ਸੀ।” ਇਸ ਦੌਰਾਨ ਉਸ ਨੇ ਕਿਹਾ ਕਿ, ”ਹੁਣ ਸਮਾਂ ਆ ਗਿਆ ਹੈ ਕਿ ਗ਼ੈਰ ਖ਼ਾਲਿਸਤਾਨੀ ਸਿੱਖ ਆਪਣਾ ਸਟੈਂਡ ਸਪੱਸ਼ਟ ਕਰਨ।” ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਸਮੇਂ ਵਿਚ ਕੰਗਣਾ ਰਣੌਤ ਦੇ ਬਿਆਨਾਂ ਕਾਰਨ ਪੰਜਾਬ ਵਿਚ ਉਸ ‘ਤੇ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਬਿਆਨਾਂ ਦੀ ਕਾਫ਼ੀ ਨਿਖੇਧੀ ਹੋਈ ਸੀ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੀਤੇ ਟਵੀਟ ‘ਚ ਹੁਣ ਕੰਗਣਾ ਨੇ ਅੰਮ੍ਰਿਤਪਾਲ ਦੀ ਖਾਲੀਸਤਾਨ ਬਾਰੇ ਵਿਚਾਰ ਚਰਚਾ ਦੇ ਚੈਲੇਂਜ ਨੂੰ ਕਬੂਲ ਕੀਤਾ ਹੈ। ਆਪਣੇ ਟਵੀਟ ‘ਚ ਕੰਗਨਾ ਨੇ ਲਿਖਿਆ, “ਅੰਮ੍ਰਿਤ ਪਾਲ ਨੇ ਕੌਮ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਬੌਧਿਕ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ ਤਾਂ ਉਹ #ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਇਹ ਚੁਣੌਤੀ ਸਵੀਕਾਰ ਨਹੀਂ ਕੀਤੀ, ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ। ਜੇਕਰ ਮੈਨੂੰ ਖਾਲਿਸਤਾਨੀਆਂ ਵੱਲੋਂ ਹਮਲਾ/ਮਾਰਿਆ ਜਾਂ ਗੋਲੀ ਮਾਰ ਕੇ ਨਾ ਮਾਰਿਆ ਜਾਵੇ ਤਾਂ ਮੈਂ ਤਿਆਰ ਹਾਂ।”
ਹੁਣ ਅ੍ਰੰਮਿਤਪਾਲ ਸਿੰਘ ਨੇ ਕੰਗਨਾ ਨੂੰ ਜਵਾਬ ਦੇ ਦਿੱਤਾ ਹੈ , ” ਅਮ੍ਰਿਤਪਾਲ ਸਿੰਘ ਜੀ ਨੇ ਲਿਖਿਆ “ਸਿੱਖਾਂ ਦੀ ਚਲ ਰਹੀ ਨਸਲਕੁਸ਼ੀ ਤੇ ਆਜ਼ਾਦੀ ਵਰਗੇ ਬੇਹੱਦ ਗੰਭੀਰ ਮਸਲਿਆਂ ‘ਤੇ ਗੱਲਬਾਤ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ, ਜਿਸ ਬਾਰੇ ਗੰਭੀਰ ਚਰਚਾ ਦੀ ਅਸੀਂ ਤਵੱਕੋ ਕਰਦੇ ਹਾਂ। ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਣਾ ਰਣੌਤ ਕਰ ਸਕਦੀ ਹੈ। ਅਸਲ ‘ਚ ਸਿੱਖਾਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਨੂੰ ਫਿਲਮੀ ਕਲਾਕਾਰ, ਨਾਚ ਅਤੇ ਕੋਮਲ ਕਲਾਵਾਂ ਵਾਲਿਆਂ ਵੱਲੋਂ ਨਹੀਂ, ਸਗੋਂ ਨਹਿਰੂ-ਗਾਂਧੀ-ਪਟੇਲ ਦੇ ਵਰਸਾਂ ਵੱਲੋਂ ਮੁਖਾਤਬ ਹੋਣਾ ਬਣਦਾ।- ਭਾਈ ਅੰਮ੍ਰਿਤਪਾਲ ਸਿੰਘ

ਦੱਸਣਯੋਗ ਹੈ ਕਿ ਬੀਤੇ ਦਿਨ ਵਾਰਿਸ ਪੰਜਾਬ ਦੇ ਮੁਖੀ ਅ੍ਰੰਮਿਤਪਾਲ ਸਿੰਘ ਨੇ ਸਮਰਥਕਾਂ ਸਣੇ ਪਹੁੰਚ ਕੇ ਅਜਨਾਲਾ ਥਾਣੇ ‘ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ ਤੇ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਮੰਨਦੇ ਹੋਏ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਇਆ ਸੀ।