13 ਜੂਨ 2025: ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ (Kamal Kaur) ਭਾਬੀ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਸਿੱਖ ਨੌਜਵਾਨ ਦੱਸੇ ਜਾ ਰਹੇ ਹਨ, ਨਿਹੰਗ ਸਿੰਘ ਅੰਮ੍ਰਿਤਪਾਲ ਮਹਿਰੋਂ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਹਨ| ਦੱਸਿਆ ਜਾ ਰਿਹਾ ਹੀ ਕਿ ਮੁਲਜ਼ਮਾਂ ਨੇ ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓ ਪੋਸਟ ਕਰਨ ਕਰਕੇ ਕਮਲ ਕੌਰ ਦਾ ਕਤਲ ਕੀਤਾ ਹੈ।
ਲਾਸ਼ ਬੁੱਧਵਾਰ ਦੇਰ ਸ਼ਾਮ ਮਿਲੀ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਲਾਸ਼ ਬੁੱਧਵਾਰ ਦੇਰ ਸ਼ਾਮ ਬਠਿੰਡਾ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਮਿਲੀ। ਕੰਚਨ ਕੁਮਾਰੀ ਦਾ ਇੰਸਟਾਗ੍ਰਾਮ ‘ਤੇ ਕਮਲ ਕੌਰ ਭਾਬੀ ਦੇ ਨਾਮ ‘ਤੇ ਇੱਕ ਅਕਾਊਂਟ ਸੀ।
Read More: Bathinda: Instagram ਵਾਲੀ ਕਮਲ ਕੌਰ ਦਾ ਹੋਇਆ ਕ.ਤ.ਲ? ਗੱਡੀ ‘ਚੋਂ ਮਿਲੀ ਲਾ.ਸ਼