ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਰਤਨ, ਮਾਤ ਭਾਸ਼ਾ ਸਨਮਾਨ ਤੇ ਪੰਜਾਬ ਗੌਰਵ ਸਨਮਾਨਾਂ ਦਾ ਕੀਤਾ ਗਿਆ ਐਲਾਨ

5 ਜਨਵਰੀ 2026: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ (Kala Parishad Chandigarh) ਵੱਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਮੀਟਿੰਗ ਦੇ ਵਿੱਚ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਰਤਨ, ਮਾਤ ਭਾਸ਼ਾ ਸਨਮਾਨ ਤੇ ਪੰਜਾਬ ਗੌਰਵ ਸਨਮਾਨਾਂ ਦਾ ਐਲਾਨ ਕੀਤਾ ਗਿਆ|

ਦੱਸ ਦੇਈਏ ਕਿ ਅੱਜ ਪੰਜਾਬ ਕਲਾ ਪਰਿਸ਼ਦ ਵੱਲੋੱ ਰੰਧਾਵਾ ਉਤਸਵ ਮੌਕੇ ਦਿੱਤੇ ਜਾਣ ਵਾਲ਼ੇ ਸਨਮਾਨਾਂ ਦੀ ਘੋਸ਼ਨਾ ਕੀਤੀ ਗਈ। 2026 ਦਾ ‘ਪੰਜਾਬ ਰਤਨ’ ਇਸ ਵਾਰ ਪ੍ਰੋ. ਕਰਮਜੀਤ ਸਿੰਘ (ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ,ਮਾਤ ਭਾਸ਼ਾ ਸਨਮਾਨ ਉੱਘੀ ਕਹਾਣੀਕਾਰਾ ਬਚਿੰਤ ਕੌਰ ਨੂੰ ਦਿੱਤਾ ਜਾਵੇਗਾ।

ਪੰਜਾਬ ਗੌਰਵ ਸਨਮਾਨ ਰੰਗਮੰਚ- ਨੀਨਾ ਟਿਵਾਣਾ ਨੂੰ, ਸਿਨੇਮਾ ਗੁਰਵਿੰਦਰ ਸਿੰਘ ਨੂੰ, ਕਲਾ ਦੇਵਇੰਦਰ ਨੂੰ ਅਤੇ ਸਾਹਿਤ ਲਈ ਗੁਰਭਜਨ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ। ਮਹਿੰਦਰ ਸਿੰਘ ਰੰਧਾਵਾਂ, ਯਾਦਗਾਰੀ ਉਤਸਵ 2 ਫਰਵਰੀ ਤੋਂ ਲੈ ਕੇ 7 ਫਰਵਰੀ ਤੱਕ ਚੱਲੇਗਾ। ਇਸ ਦੌਰਾਨ ਕਵੀ ਦਰਬਾਰ, ਕਲਾ ਕਾਰਗੁਜ਼ਾਰੀਆਂ, ਫਿਲਮ ਅਤੇ ਨਾਟਕ ਦਾ ਮੰਚਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਸਾਰੇ ਅਵਾਰਡੀਆਂ ‘ਤੇ ਇਕ ਦਿਨ ਦਾ ਸੈਮੀਨਾਰ ਹੋਵੇਗਾ ਜਿਸ ਵਿਚ ਉਹਨਾਂ ਬਾਰੇ ਪਰਚੇ ਪੜ੍ਹੇ ਜਾਣਗੇ। 2 ਫਰਵਰੀ ਨੂੰ ਉਦਘਾਟਨੀ 3 ਫਰਵਰੀ ਤੋੰ 6 ਫਰਵਰੀ ਤਕ ਅਕਾਦਮੀਆਂ ਦੇ ਪ੍ਰੋਗਰਾਮ ਹੋਣਗੇ ਅਤੇ 7 ਫਰਵਰੀ ਨੂੰ ਸਨਮਾਨ ਦਿੱਤੇ ਜਾਣਗੇ। ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਸਭ ਕਲਾ ਪ੍ਰੇਮੀਆਂ ਨੂੰ ਇਸ ਵਿਲੱਖਣ ਉਤਸਵ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ।ਅੱਜ ਦੀ ਮੀਟਿੰਗ ਵਿਚ ਅਮਰਜੀਤ ਗਰੇਵਾਲ, ਡਾ. ਯੋਗਰਾਜ, ਅਸ਼ਵਨੀ ਚੈਟਲੇ, ਨਿਰਮਲ ਜੌੜਾ, ਡਾ. ਮਨਜਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

Read More: Chandigarh News: ਕਲਾ ਪਰਿਸ਼ਦ ‘ਚ 9 ਦਸੰਬਰ ਨੂੰ ਕਰਵਾਇਆ ਜਾਵੇਗਾ ਪੰਜਾਬੀ ਕਵਿਤਾ ਤੇ ਕਹਾਣੀ ਪਾਠ

ਵਿਦੇਸ਼

Scroll to Top