ਚੰਡੀਗੜ੍ਹ, 08 ਦਸੰਬਰ 2023: ਮੋਗਾ ‘ਚ ਸੜਕ ਹਾਦਸੇ ‘ਚ ਕਬੱਡੀ ਖਿਡਾਰਨ (Kabaddi player) ਦੀ ਮੌਤ ਹੋ ਗਈ ਹੈ। ਕਬੱਡੀ ਖਿਡਾਰਨ ਰਿੰਕੂ ਭੈਣੀ ਆਪਣੇ ਸਹੁਰੇ ਨਾਲ ਸਕੂਟਰ ’ਤੇ ਨੇੜਲੇ ਪਿੰਡ ਵਿੱਚ ਮੈਚ ਖੇਡਣ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਸਕੂਟਰ ਆਪਣਾ ਸੰਤੁਲਨ ਗੁਆ ਬੈਠਾ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰੈਕਟਰ ਟਰਾਲੀ ਦੀ ਲਪੇਟ ‘ਚ ਆਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੰਗੇਵਾਲਾ ਦੀ ਰਹਿਣ ਵਾਲੀ ਰਿੰਕੂ ਭੈਣੀ ਦਾ 28 ਸਾਲਾ ਘਰਵਾਲਾ 3 ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ। ਖਿਡਾਰਨ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ। ਰਿੰਕੂ ਭੈਣੀ ਇੱਕ ਮਸ਼ਹੂਰ ਕਬੱਡੀ ਖਿਡਾਰਨ (Kabaddi player) ਸੀ।