Justice Bela Trivedi: 11ਵੀਂ ਮਹਿਲਾ ਜੱਜ ਜਸਟਿਸ ਬੇਲਾ ਐਮ ਤ੍ਰਿਵੇਦੀ ਸੇਵਾਮੁਕਤ

16 ਮਈ 2025: 75 ਸਾਲਾਂ ਦੇ ਇਤਿਹਾਸ ਵਿੱਚ 11ਵੀਂ ਮਹਿਲਾ ਜੱਜ ਜਸਟਿਸ ਬੇਲਾ ਐਮ ਤ੍ਰਿਵੇਦੀ (judge Justice Bela M Trivedi) ਸਾਢੇ ਤਿੰਨ ਸਾਲ ਬੈਂਚ ‘ਤੇ ਸੇਵਾ ਨਿਭਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੇਵਾਮੁਕਤ ਹੋ ਗਏ ਹਨ। ਜਸਟਿਸ ਬੇਲਾ ਨੇ ਜੁਲਾਈ 1995 ਵਿੱਚ ਗੁਜਰਾਤ (gujrat) ਵਿੱਚ ਇੱਕ ਹੇਠਲੀ ਅਦਾਲਤ ਦੇ ਜੱਜ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਜਦੋਂ ਉਹ ਸ਼ਾਮਲ ਹੋਏ ਉਨ੍ਹਾਂ ਦੇ ਪਿਤਾ ਪਹਿਲਾਂ ਹੀ ਸਿਟੀ ਸਿਵਲ ਅਤੇ ਸੈਸ਼ਨ ਕੋਰਟ ਦੇ ਜੱਜ ਵਜੋਂ ਕੰਮ ਕਰ ਰਹੇ ਸਨ। ਲਿਮਕਾ ਬੁੱਕ ਆਫ਼ ਇੰਡੀਅਨ ਰਿਕਾਰਡਜ਼ ਨੇ ਆਪਣੇ 1996 ਦੇ ਐਡੀਸ਼ਨ ਵਿੱਚ ਇਹ ਐਂਟਰੀ ਦਰਜ ਕੀਤੀ ਹੈ ਕਿ ਪਿਤਾ ਅਤੇ ਧੀ ਇੱਕੋ ਅਦਾਲਤ ਵਿੱਚ ਜੱਜ ਹਨ।

ਉਨ੍ਹਾਂ ਨੂੰ 31 ਅਗਸਤ 2021 ਨੂੰ ਸੁਪਰੀਮ ਕੋਰਟ (supreme court) ਦੇ ਜੱਜ ਵਜੋਂ ਤਰੱਕੀ ਦਿੱਤੀ ਗਈ, ਜਦੋਂ ਤਿੰਨ ਔਰਤਾਂ ਸਮੇਤ ਰਿਕਾਰਡ ਨੌਂ ਨਵੇਂ ਜੱਜਾਂ ਨੇ ਸਹੁੰ ਚੁੱਕੀ। ਸੀਜੇਆਈ ਬੀਆਰ ਗਵਈ ਨੇ ਜਸਟਿਸ ਬੇਲਾ ਐਮ ਤ੍ਰਿਵੇਦੀ ਲਈ ਵਿਦਾਇਗੀ ਸਮਾਰੋਹ ਨਾ ਕਰਨ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਆਲੋਚਨਾ ਕੀਤੀ।

Read More: ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਦੇਣ ਦੇ ਐਲਾਨ ‘ਤੇ ਜਤਾਈ ਨਰਾਜ਼ਗੀ, ਲੋਕ ਇਨ੍ਹਾਂ ਕਾਰਨ ਨਹੀਂ ਕਰ ਰਹੇ ਕੰਮ

Scroll to Top