July 4, 2024 9:11 pm
Junior Mens Asia Cup Hockey

Junior Mens Asia Cup Hockey: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਕੱਪ ਦਾ ਖ਼ਿਤਾਬ

ਚੰਡੀਗੜ੍ਹ, 02 ਜੂਨ 2023: ਭਾਰਤੀ ਜੂਨੀਅਰ ਹਾਕੀ (Junior Mens Asia Cup Hockey) ਟੀਮ ਨੇ ਆਪਣਾ ਦਬਦਬਾ ਜਾਰੀ ਰੱਖਦਿਆਂ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਆਪਣਾ ਚੌਥਾ ਏਸ਼ੀਆ ਕੱਪ ਖਿਤਾਬ ਜਿੱਤ ਲਿਆ ਹੈ। ਅੰਗਦ ਬੀਰ ਸਿੰਘ ਨੇ 13ਵੇਂ ਮਿੰਟ ਵਿੱਚ, ਅਰਿਜੀਤ ਸਿੰਘ ਨੇ 20ਵੇਂ ਮਿੰਟ ਵਿੱਚ ਗੋਲ ਕੀਤਾ।

ਪਾਕਿਸਤਾਨ ਲਈ ਇਕਲੌਤਾ ਗੋਲ ਅਬਦੁਲ ਬਸ਼ਾਰਤ ਨੇ 37ਵੇਂ ਮਿੰਟ ‘ਚ ਕੀਤਾ। ਇਸ ਟੂਰਨਾਮੈਂਟ ‘ਚ ਅਜੇਤੂ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਨੇ ਮਲੇਸ਼ੀਆ ‘ਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਦੇ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008 ਅਤੇ 2015 ਵਿੱਚ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਸੀ। ਪਾਕਿਸਤਾਨ ਨੇ ਇਹ ਟੂਰਨਾਮੈਂਟ ਤਿੰਨ ਵਾਰ (1987, 1992 ਅਤੇ 1996) ਜਿੱਤਿਆ ਹੈ।

ਅੰਗਦਬੀਰ ਨੇ ਅਰਿਜੀਤ ਦੇ ਸ਼ਾਟ ‘ਤੇ ਗੋਲਪੋਸਟ ਤੱਕ ਪਹੁੰਚ ਕੇ ਪਹਿਲਾ ਗੋਲ ਕੀਤਾ। ਅਰਿਜੀਤ ਨੇ 2-0 ਦੀ ਬੜ੍ਹਤ ਬਣਾ ਲਈ ਸੀ। ਅੰਤਰਾਲ ਤੋਂ ਬਾਅਦ ਪਾਕਿਸਤਾਨ ਨੂੰ ਗੋਲ ਕਰਨ ਵਿੱਚ ਸਫਲਤਾ ਮਿਲੀ। ਆਖ਼ਰੀ ਕੁਆਰਟਰ ਵਿੱਚ ਪਾਕਿਸਤਾਨ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਡਟਿਆ ਰਿਹਾ। ਭਾਰਤੀ ਕਪਤਾਨ ਉੱਤਮ ਸਿੰਘ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।