July 7, 2024 9:40 am
Julana

ਜੁਲਾਨਾ ਨੂੰ ਸਬ-ਡਿਵੀਜਨ ਵੱਜੋਂ ਦਿੱਤਾ ਦਰਜਾ, ਛੇਤੀ ਹੋਵੇਗੀ ਪ੍ਰਸਾਸ਼ਨਿਕ ਅਧਿਕਾਰੀ ਦੀ ਨਿਯੁਕਤੀ: ਡਿਪਟੀ CM ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਜੁਲਾਨਾ (Julana) ਨੂੰ ਸਬ-ਡਿਵੀਜਨ ਬਨਾਉਣ ਲਈ ਪਿਛਲੀ 7 ਦਸੰਬਰ, 2023 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਛੇਤੀ ਹੀ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਉਹ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।

ਡਿਪਟੀ ਸੀ.ਐੱਮ ਨੇ ਦੱਸਿਆ ਕਿ ਜੁਲਾਨਾ (Julana) ਨੂੰ ਸਬ-ਡਿਵੀਜਨ ਵੱਜੋਂ ਦਰਜਾ ਤਾਂ ਦੇ ਦਿੱਤਾ ਗਿਆ ਹੈ ਹੁਣ ਛੇਤੀ ਹੀ ਪ੍ਰਸਾਸ਼ਨਿਕ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੁਲਾਨਾ ਵਿਚ ਮਿਨੀ ਸਕੱਤਰੇਤ ਦੇ ਭਵਨ ਦਾ ਨਿਰਮਾਣ ਕਰਨ ਲਈ ਸਹੀ ਜ਼ਮੀਨ ਦੀ ਤਲਾਸ਼ ਕੀਤੀ ਜਾ ਰਹੀ ਹੈ, ਇਸ ਬਾਰੇ ਵਿਚ ਜੇਕਰ ਵਿਧਾਇਕ ਆਪਣੇ ਜਿਲ੍ਹਾ ਦੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਜਮੀਨ ਦਾ ਉਪਲਬਧਤਾ ਦਾ ਪ੍ਰਸਤਾਵ ਸਰਕਾਰ ਦੇ ਕੋਲ ਭਿਜਵਾ ਦੇਣ ਤਾਂ ਜਲਦੀ ਹੀ ਭਵਨ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰ ਦਿੱਤੀ ਜਾਣਗੀਆਂ।

ਉਨ੍ਹਾਂ ਨੇ ਸਦਨ ਦੇ ਇਕ ਹੋਰ ਮੈਂਬਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਕਾਲਕਾ ਵਿਧਾਨ ਸਭਾ ਚੋਣ ਖੇਤਰ ਵਿਚ ਪਿੰਡ ਮੌਲੀ ਤੋਂ ਭੂਰਵਾਲਾ ਤਕ ਸੜਕ ਦਾ ਨਿਰਮਾਣ ਕੰਮ ਪੂਰਾ ਹੋਣ ਦੀ ਨਿਰਧਾਰਿਤ ਮਿਤੀ 24 ਨਵੰਬਰ, 2022 ਸੀ। ਹਾਲਾਂਕਿ ਜੁਲਾਈ/ਅਗਸਤ , 2023 ਵਿਚ ਭਾਰੀ ਬਰਸਾਤ ਕਾਰਨ ਆਏ ਹੜ੍ਹ ਵਿਚ ਸੜਕ ਕੁੱਝ ਹਿਸਿਆਂ ਵਿਚ ਗੱਡੇ ਬਣ ਗਏ ਸਨ। ਇੰਨ੍ਹਾਂ ਦੀ ਮੁਰੰਮਤ ਏਜੰਸੀ ਵੱਲੋਂ ਕਰਾਈ ਗਈ ਹੈ ਅਤੇ ਸੜਕ ਹੁਣ ਚੰਗੀ ਸਥਿਤੀ ਵਿਚ ਹੈ।