Vladimir Putin

ਜੋ ਬਾਈਡਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਵਧੇਰੇ ਤਜਰਬੇਕਾਰ: ਵਲਾਦੀਮੀਰ ਪੁਤਿਨ

ਚੰਡੀਗੜ੍ਹ, 15 ਫ਼ਰਵਰੀ 2024: ਅਮਰੀਕਾ ਵਿੱਚ ਆਮ ਚੋਣਾਂ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਆਪਣੇ ਅਮਰੀਕੀ ਹਮਰੁਤਬਾ ਜੋ ਬਾਈਡਨ ਦੀ ਤਾਰੀਫ਼ ਕੀਤੀ ਹੈ। ਉਸਨੇ ਜੋ ਬਾਈਡਨ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲੋਂ ਵਧੇਰੇ ਤਜਰਬੇਕਾਰ ਦੱਸਿਆ। ਪੁਤਿਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਬਾਈਡਨ ਨੂੰ ਦੂਜੀ ਵਾਰ ਜਿੱਤਦਾ ਦੇਖਦਾ ਚਾਹੁੰਦੇ ਹਨ | । ਪੁਤਿਨ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ਦੇ ਪੱਤਰਕਾਰ ਨੂੰ ਇੰਟਰਵਿਊ ਦਿੱਤੀ। ਇਸ ਦੌਰਾਨ ਪੁਤਿਨ ਨੇ ਕਿਹਾ ਕਿ ਬਾਈਡਨ ਨੂੰ ਚੁਣੇ ਜਾਣ ਵਾਲੇ ਕਿਸੇ ਵੀ ਅਮਰੀਕੀ ਆਗੂ ਨਾਲ ਮਿਲ ਕੇ ਕੰਮ ਕਰਨਾ ਚਾਹੁਣਗੇ। ਪਰ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰੂਸ ਦੇ ਨਜ਼ਰੀਏ ਤੋਂ ਬਿਹਤਰ ਵਿਕਲਪ ਕੌਣ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਉਹ ਬਾਈਡਨ ਦੀ ਜਿੱਤ ਨੂੰ ਤਰਜੀਹ ਦੇਣਗੇ।

ਪੁਤਿਨ (Vladimir Putin) ਨੇ ਕਿਹਾ ਨੇ ਬਾਈਡਨ ਜ਼ਿਆਦਾ ਤਜ਼ਰਬੇਕਾਰ ਅਤੇ ਬਜ਼ੁਰਗ ਸਿਆਸਤਦਾਨ ਹਨ। ਪਰ ਅਸੀਂ ਕਿਸੇ ਵੀ ਅਮਰੀਕੀ ਆਗੂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ, ਜਿਸ ‘ਤੇ ਅਮਰੀਕੀ ਲੋਕ ਭਰੋਸਾ ਕਰਦੇ ਹਨ। ਪੁਤਿਨ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਈ ਹੈ। ਇਨ੍ਹਾਂ ਚੋਣਾਂ ‘ਚ ਰਿਪਬਲਿਕਨ ਪਾਰਟੀ ਡੈਮੋਕ੍ਰੇਟਿਕ ਪਾਰਟੀ ਦੇ ਬਾਈਡਨ ਦੇ ਖ਼ਿਲਾਫ਼ ਡੋਨਾਲਡ ਟਰੰਪ ਨੂੰ ਮੈਦਾਨ ‘ਚ ਉਤਾਰ ਸਕਦੀ ਹੈ। ਚੋਣਾਂ ਤੋਂ ਪਹਿਲਾਂ ਦੋਵੇਂ ਸਿਆਸੀ ਪਾਰਟੀਆਂ ਯੂਕਰੇਨ ਨੂੰ ਮਿਲਟਰੀ ਮੱਦਦ ਨੂੰ ਲੈ ਕੇ ਇਕ-ਦੂਜੇ ‘ਤੇ ਹਮਲੇ ਕਰ ਰਹੀਆਂ ਹਨ।

ਡੌਨਲਡ ਟਰੰਪ ਨੇ ਹਾਲ ਹੀ ‘ਚ ਆਪਣੇ ਬਿਆਨਾਂ ‘ਚ ਕੀਵ ਲਈ ਅਮਰੀਕੀ ਫੰਡਿੰਗ ‘ਤੇ ਸਵਾਲ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਟਰੰਪ ਨੂੰ ਨਾਟੋ ਦਾ ਆਲੋਚਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਨਾਟੋ ਦੇ ਮੈਂਬਰ ਦੇਸ਼ ਜੋ ਪੈਸਾ ਨਹੀਂ ਖਰਚ ਕਰਦੇ ਹਨ, ਰੂਸ ਨੂੰ ਉਨ੍ਹਾਂ ਦੇ ਖ਼ਿਲਾਫ਼ ਹਮਲੇ ਕਰਨ ਲਈ ਉਤਸ਼ਾਹਿਤ ਕਰਨਗੇ। ਇਸ ਦੇ ਨਾਲ ਹੀ ਬਾਈਡਨ ਨੇ ਦੋਸ਼ ਲਾਇਆ ਸੀ ਕਿ ਟਰੰਪ ਨੇ ਰੂਸੀ ਤਾਨਾਸ਼ਾਹ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।

Scroll to Top