ਜੋਧਪੁਰ , 29 ਅਕਤੂਬਰ 2025: Asaram News: ਆਸਾਰਾਮ ਨੂੰ ਜੋਧਪੁਰ ਹਾਈ ਕੋਰਟ ਤੋਂ ਮਹੱਤਵਪੂਰਨ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਉਨ੍ਹਾਂ ਦੇ ਡਾਕਟਰੀ ਇਲਾਜ ਲਈ ਜ਼ਮਾਨਤ ਦੇ ਦਿੱਤੀ। ਇਹ ਰਾਹਤ ਸਿਹਤ ਦੇ ਆਧਾਰ ‘ਤੇ ਦਿੱਤੀ ਗਈ।
ਇਸ ਮਾਮਲੇ ਦੀ ਸੁਣਵਾਈ ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਕੀਤੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਆਸਾਰਾਮ ਨੂੰ ਡਾਕਟਰੀ ਇਲਾਜ ਲਈ ਜ਼ਮਾਨਤ ਦੇਣ ਦਾ ਫੈਸਲਾ ਕੀਤਾ।
ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਜੇਲ੍ਹ ਕੱਟ ਰਹੇ ਆਸਾਰਾਮ ਦਾ ਮਾਮਲਾ ਲੰਮੇ ਸਮੇਂ ਤੋਂ ਖ਼ਬਰਾਂ ‘ਚ ਹਨ। ਰਾਜਸਥਾਨ ਹਾਈ ਕੋਰਟ ਵੱਲੋਂ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ, ਆਸਾਰਾਮ ਨੂੰ ਹੁਣ ਛੇ ਮਹੀਨੇ ਜੇਲ੍ਹ ‘ਚ ਨਹੀਂ ਬਿਤਾਉਣੇ ਪੈਣਗੇ। ਸੀਨੀਅਰ ਵਕੀਲ ਦੇਵਦੱਤ ਕਾਮਤ ਅਤੇ ਵਕੀਲ ਯਸ਼ਪਾਲ ਸਿੰਘ ਰਾਜਪੁਰੋਹਿਤ ਨੇ ਆਸਾਰਾਮ ਦਾ ਕੇਸ ਅਦਾਲਤ ‘ਚ ਪੇਸ਼ ਕੀਤਾ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਆਸਾਰਾਮ ਨੂੰ ਆਪਣੇ ਇਲਾਜ ਲਈ ਜੇਲ੍ਹ ਤੋਂ ਬਾਹਰ ਰਹਿਣ ਦੀ ਜ਼ਰੂਰਤ ਹੈ। ਇਸ ਲਈ, ਉਸਨੂੰ ਹਿਰਾਸਤ ਤੋਂ ਬਿਨਾਂ ਜ਼ਮਾਨਤ ਦੇਣ ਨਾਲ ਉਸਦੇ ਇਲਾਜ ਲਈ ਰਾਹਤ ਮਿਲੇਗੀ। ਅਦਾਲਤ ਨੇ ਆਸਾਰਾਮ ਦੀ ਬਿਮਾਰੀ ਅਤੇ ਪਿਛਲੇ 12 ਸਾਲਾਂ ਤੋਂ ਉਸਦੀ ਕੈਦ ਨੂੰ ਧਿਆਨ ‘ਚ ਰੱਖਦੇ ਹੋਏ ਇਹ ਰਾਹਤ ਦਿੱਤੀ।
Read More: ਆਸਾਰਾਮ ਨੂੰ 30 ਅਗਸਤ ਤੱਕ ਜੋਧਪੁਰ ਜੇਲ੍ਹ ‘ਚ ਕਰਨਾ ਪਵੇਗਾ ਆਤਮ ਸਮਰਪਣ




