July 2, 2024 9:44 pm
Hoshiarpur

Jobs: ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਡੇਰਾਬੱਸੀ ‘ਚ ਲਗਾਇਆ ਕੈਂਪ, 40 ਉਮੀਦਵਾਰਾਂ ਨੂੰ ਵੰਡੇ ਆਫ਼ਰ ਲੈਟਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜੂਨ 2024: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਟਰ, ਐਸ.ਏ.ਐਸ ਨਗਰ ਵੱਲੋਂ ਬੇਰੁਜ਼ਗਾਰ (Derabassi) ਨੌਜਵਾਨਾਂ ਲਈ ਰੁਜ਼ਗਾਰ ਮੇਲਾ ਵਿੱਦਿਆ ਜਿੳਤੀ ਐਜੂਵਰਸਿਟੀ, ਬੀ.ਪੀ.ੳ. ਗੋਲੂਮਾਜਰਾ ਡੇਰਾਬੱਸੀ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਲਗਾਇਆ ਗਿਆ, ਜਿਸ ਵਿੱਚ ਐਚ.ਡੀ.ਐਫ.ਸੀ., ਪੀਵੀਆਰ, ਪਿਓਮਾ, ਬਜ਼ਾਜ਼ ਅਲਾਇੰਸ ਇੰਸ਼ੋਰੈਂਸ, ਬਰਗਰ ਕਿੰਗ, ਐਸਆਈਐਸ ਸਕਿਓਰਟੀਜ਼ ਸਮੇਤ 23 ਨਾਮੀ ਕੰਪਨੀਆਂ ਨੇ ਭਾਗ ਲਿਆ।

ਵਧੇਰੇ ਜਾਣਕਾਰੀ ਦਿੰਦਿਆ ਡੀ.ਬੀ.ਈ.ਈ ਦੇ ਅਧਿਕਾਰੀਆਂ ਵੱਲੋ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 240 ਉਮੀਦਵਾਰ ਮੁੰਡੇ ਕੁੜੀਆਂ ਨੇ ਭਾਗ ਲਿਆ ਜਿਸ ‘ਚੋਂ 130 ਉਮੀਦਵਾਰਾਂ ਦੀ ਚੋਣ ਅਗਲੇ ਰਾਉਂਡ ਵਿੱਚ ਕੀਤੀ ਗਈ ਅਤੇ 40 ਉਮੀਦਵਾਰਾਂ ਨੂੰ ਕੰਪਨੀਆਂ ਵੱਲੋਂ ਆਫਰ ਲੈਟਰ ਦਿੱਤੇ ਗਏ।