Covid-19

ਕੋਵਿਡ-19 ਦਾ ਨਵਾਂ ਵੈਰੀਐਂਟ JN.1 ਦੇਸ਼ ਦੇ 10 ਸੂਬਿਆਂ ‘ਚ ਫੈਲਿਆ, ਹੁਣ ਤੱਕ 196 ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 01 ਜਨਵਰੀ 2024: ਕੋਵਿਡ-19 Covid-19) ਦਾ ਨਵਾਂ ਵੈਰੀਐਂਟ JN.1 ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ JN.1 ਵੇਰੀਐਂਟ ਦੇ 196 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਹ ਸੰਕਰਮਣ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲ ਚੁੱਕਾ ਹੈ। ਤਾਜ਼ਾ ਮਾਮਲਾ ਉੜੀਸਾ ‘ਚ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 636 ਨਵੇਂ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਭਰ ਵਿੱਚ 4,394 ਕੋਰੋਨਾ ਮਾਮਲੇ ਸਰਗਰਮ ਹਨ।

INSACOG ਨੇ JN.1 ਵੇਰੀਐਂਟ (Covid-19) ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਦਿਖਾਉਣ ਲਈ ਸੂਬਿਆਂ-ਵਾਰ ਅੰਕੜੇ ਵੀ ਜਾਰੀ ਕੀਤੇ ਹਨ। ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੇਰਲ (83), ਗੋਆ (51), ਗੁਜਰਾਤ (34), ਕਰਨਾਟਕ (8), ਮਹਾਰਾਸ਼ਟਰ (ਸੱਤ), ਰਾਜਸਥਾਨ (ਪੰਜ), ਤਾਮਿਲਨਾਡੂ (ਚਾਰ), ਤੇਲੰਗਾਨਾ (ਦੋ) ਉੜੀਸਾ ( ਇੱਕ) ਅਤੇ ਦਿੱਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ।

Scroll to Top