ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜਨਵਰੀ 2025: ਅੱਜ JLPL ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਦੋ ਮੈਗਾ ਪ੍ਰੋਜੈਕਟਾਂ ਦਾ ਆਯੋਜਨ ਕੀਤਾ ਹੈ। ਇਸਦੇ ਨਾਲ ਹੀ ਅੱਜ ਗਲੈਕਸੀ ਹਾਈਟਸ-2, JLPL ਸੈਕਟਰ-66ਏ, ਮੋਹਾਲੀ ਵਿਖੇ ਕੰਬਲ ਵੰਡੇ ਗਏ ਅਤੇ ਲੰਗਰ ਲਗਾਇਆ ਗਿਆ।
ਇਸ ਦੌਰਾਨ ਠੰਡ ਦੇ ਮੌਸਮ ‘ਚ ਜ਼ਰੂਰਤਮੰਦ 1500 ਤੋਂ ਵੱਧ ਉਸਾਰੀ ਕਾਮਿਆਂ ਨੂੰ ਗਰਮ ਕੰਬਲ ਵੰਡੇ ਗਏ ਅਤੇ ਬਾਅਦ ‘ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਲਾਇਨ ਵਿਨੀਤ ਗੋਇਲ, PMJF (ਜ਼ਿਲ੍ਹਾ ਗਵਰਨਰ) ਦੇ ਪ੍ਰੋਜੈਕਟ ਚੇਅਰਪਰਸਨ ਲਾਇਨ ਡਾ. ਐਸ.ਐਸ. ਭੰਮਰਾ ਅਤੇ ਪਰਮਜੀਤ ਸਿੰਘ ਨੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਲਾਇਨ ਅਤੁਲ ਕੁਮਾਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਡੀ.ਜੀ. ਲਾਇਨ ਵਿਨੀਤ ਗੋਇਲ ਨੇ ਕਈ ਕਲੱਬ ਮੈਂਬਰਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਖਾਸ ਮੌਕੇ ‘ਤੇ ਲਾਇਨਜ਼ ਅਤੇ ਗੋਲਡਨ ਲਾਇਨਜ਼ ਮੌਜੂਦ ਰਹੇ, ਇਸ ਦੇ ਨਾਲ ਹੀ ਪ੍ਰਧਾਨ ਲਾਇਨਜ਼ ਦਿਨੇਸ਼ ਸਚਦੇਵਾ, ਲਾਇਨਜ਼ ਐਚ.ਐਸ. ਬਰਾੜ, ਲਾਇਨਜ਼ ਗੁਰਪਾਲ ਸਿੰਘ ਗਰੇਵਾਲ, ਲਾਇਨਜ਼ ਅਮਰਜੀਤ ਸਿੰਘ ਬਰਾੜ, ਲਾਇਨਜ਼ ਪਰਵਿੰਦਰ ਸਿੰਘ, ਲਾਇਨਜ਼ ਗੌਰਵ ਖੰਨਾ, ਲਾਇਨਜ਼ ਪਵਨ ਕੁਮਾਰ, ਲਾਇਨਜ਼ ਅਸ਼ਵਨੀ ਕੁਮਾਰ, ਲਾਇਨਜ਼ ਵਿਨੈ ਪ੍ਰਤਾਪ, ਸਕੱਤਰ ਲਾਇਨਜ਼ ਇਕੇਸ਼ ਪਾਲ ਸਿੰਘ, ਖਜ਼ਾਨਚੀ ਲਾਇਨਜ਼ ਰਮਨ ਕੁਮਾਰ ਅਤੇ GLNS ਮਨਜੀਤ ਭਾਮਰਾ ਅਤੇ GLNS ਨਿਸ਼ਾ ਸਚਦੇਵਾ ਹਾਜ਼ਰ ਸਨ |
Read More: MLA ਕੁਲਵੰਤ ਸਿੰਘ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ