ਚੰਡੀਗੜ੍ਹ, 29 ਅਗਸਤ 2024: ਭਾਰਤੀ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ (Jammu and Kashmir) ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਸ਼ਾਮਲ 26 ਵਿਧਾਨ ਸਭਾ ਹਲਕਿਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੂਜੇ ਪੜਾਅ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 29 ਅਗਸਤ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀ ਦੀ ਆਖਰੀ ਮਿਤੀ 5 ਸਤੰਬਰ ਹੈ।
ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰ 9 ਸਤੰਬਰ ਤੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਨ। ਦੂਜੇ ਪੜਾਅ ‘ਚ ਸ੍ਰੀਨਗਰ, ਬਡਗਾਮ, ਗੰਦਰਬਲ, ਰਿਆਸੀ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ‘ਚ ਵੋਟਾਂ ਪੈਣਗੀਆਂ। ਜੰਮੂ-ਕਸ਼ਮੀਰ ‘ਚ ਪਹਿਲੇ ਪੜਾਅ ‘ਚ 24 ਸੀਟਾਂ ‘ਤੇ 18 ਸਤੰਬਰ ਨੂੰ ਅਤੇ ਆਖਰੀ ਪੜਾਅ ‘ਚ 40 ਸੀਟਾਂ ‘ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ।