J&K: ਸੁਰੱਖਿਆ ਬਲਾਂ ਨੇ ਦੇਸ਼ ਵਿਰੋਧੀਆਂ ਦੇ ਠਿਕਾਣਿਆਂ ਨੂੰ ਕੀਤਾ ਤਬਾਹ

6 ਫਰਵਰੀ 2025: ਸੁਰੱਖਿਆ ਬਲਾਂ (Security forces) ਨੇ ਬੁੱਧਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਇੱਕ ਅੱਤਵਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਇਨ੍ਹਾਂ ਹਥਿਆਰਾਂ ਵਿਚ ਏ.ਕੇ. 47 ਸਮੇਤ ਕਈ ਖਤਰਨਾਕ ਹਥਿਆਰ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਖੁਫੀਆ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਜ਼ਿਲਾ ਬਾਰਾਮੂਲਾ ਦੇ ਰਾਮਪੁਰ ਆਂਗਨ ਪੱਥਰੀ ਇਲਾਕੇ ‘ਚ ਭਾਰਤੀ ਫੌਜ (Indian Army and Jammu and Kashmir Police) ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਇਕ ਸਾਂਝਾ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਟਿਕਾਣੇ ਤੋਂ 3 ਏ.ਕੇ. ਰਾਈਫਲਾਂ, 11 ਏ.ਕੇ ਮੈਗਜ਼ੀਨ, 9 ਯੂ.ਬੀ.ਜੀ.ਐਲ. ਗ੍ਰਨੇਡ, 2 ਹੈਂਡ ਗ੍ਰੇਨੇਡ ਅਤੇ ਹੋਰ ਜੰਗੀ ਸਮੱਗਰੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Read More: ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਭੇਜੀ ਵੱਡੀ ਘੁਸਪੈਠ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ

Scroll to Top