Voting

J&K Election: ਊਧਮਪੁਰ ‘ਚ ਸਭ ਤੋਂ ਵੱਧ ਵੋਟਿੰਗ, ਜਾਣੋ ਦੁਪਹਿਰ 3 ਵਜੇ ਕਿੰਨੀ ਵੋਟਿੰਗ ਹੋਈ ?

ਚੰਡੀਗੜ੍ਹ, 01 ਅਕਤੂਬਰ 2024: (Jammu and Kashmir Assembly elections) ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ (Voting) ਹੋ ਰਹੀ ਹੈ। ਸੱਤ ਜ਼ਿਲ੍ਹਿਆਂ ਦੀਆਂ 40 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਜਾਰੀ ਹੈ। ਸੱਤ ਜ਼ਿਲ੍ਹਿਆਂ ਦੀਆਂ 40 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ 39 ਲੱਖ ਤੋਂ ਵੱਧ ਵੋਟਰ ਹਨ। ਇਸਦੇ ਨਾਲ ਹੀ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ‘ਚ ਦੁਪਹਿਰ 3 ਵਜੇ ਤੱਕ 56.01 ਫੀਸਦੀ ਵੋਟਿੰਗ ਦਰਜ ਹੋਈ ਹੈ ।

ਹੁਣ ਤੱਕ ਕਿੱਥੇ ਕਿੰਨੀ ਵੋਟਿੰਗ (Voting) ਹੋਈ ?

ਬਾਂਦੀਪੁਰ: 53.09 ਫੀਸਦੀ
ਬਾਰਾਮੂਲਾ: 46.09 ਫੀਸਦੀ
ਜੰਮੂ: 56.74 ਫੀਸਦੀ
ਕਠੂਆ: 62.43 ਫੀਸਦੀ
ਕੁਪਵਾੜਾ: 52.98 ਫੀਸਦੀ
ਸਾਂਬਾ: 63.24 ਫੀਸਦੀ
ਊਧਮਪੁਰ: 64.43 ਫੀਸਦੀ

Scroll to Top