floor test

ਜੇਜੇਪੀ ਪ੍ਰਧਾਨ ਦੁਸ਼ਯੰਤ ਚੌਟਾਲਾ ਨੇ ਹਰਿਆਣਾ ‘ਚ ਫਲੋਰ ਟੈਸਟ ਦੀ ਕੀਤੀ ਮੰਗ

ਚੰਡੀਗੜ੍ਹ, 09 ਮਈ 2024: ਹਰਿਆਣਾ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਭਾਜਪਾ ਦੀ ਸਾਬਕਾ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਫਲੋਰ ਟੈਸਟ (floor test) ਦੀ ਮੰਗ ਕੀਤੀ ਹੈ।

ਜੇਜੇਪੀ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀਰਵਾਰ ਨੂੰ ਰਾਜਪਾਲ ਨੂੰ ਚਿੱਠੀ ਲਿਖੀ ਹੈ। ਚੌਟਾਲਾ ਨੇ ਕਿਹਾ ਕਿ ਜੇਕਰ ਬਹੁਮਤ ਨਹੀਂ ਹੈ ਤਾਂ ਤੁਰੰਤ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ। ਉਨ੍ਹਾਂ ਭਾਜਪਾ ‘ਤੇ ਹਾਰਸ ਟਰੇਡਿੰਗ ਦਾ ਦੋਸ਼ ਵੀ ਲਾਇਆ। ਦੁਸ਼ਯੰਤ ਭਾਜਪਾ -ਜੇਜੇਪੀ ਗੱਠਜੋੜ ਸਰਕਾਰ ਵਿੱਚ ਸਾਢੇ 4 ਸਾਲ ਤੱਕ ਉਪ ਮੁੱਖ ਮੰਤਰੀ ਰਹੇ।

ਇਸ ਦੌਰਾਨ ਭਾਜਪਾ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਪੁੰਡਰੀ ਦੇ ਵਿਧਾਇਕ ਰਣਧੀਰ ਗੋਲਨ, ਨੀਲੋਖੇੜੀ ਦੇ ਵਿਧਾਇਕ ਧਰਮਪਾਲ ਗੌਂਡਰ ਅਤੇ ਚਰਖੀ ਦਾਦਰੀ ਦੇ ਵਿਧਾਇਕ ਸੋਮਵੀਰ ਸਾਂਗਵਾਨ ਨੇ ਰਾਜਪਾਲ ਨੂੰ ਸਮਰਥਨ ਵਾਪਸ ਲੈਣ ਦੇ ਪੱਤਰ ਸੌਂਪੇ ਹਨ।

Scroll to Top