ਚੰਡੀਗੜ੍ਹ, 14 ਫਰਵਰੀ 2025: ਵਾਇਕਾਮ18 ਦਾ ਜੀਓ ਸਿਨੇਮਾ (Jio Cinema) ਅਤੇ ਸਟਾਰ ਇੰਡੀਆ (Star India) Disney+Hotstar ਅੱਜ ਜੀਓ-ਹੌਟਸਟਾਰ (JioHotstar) ਬਣ ਗਿਆ ਹੈ । ਵਾਇਕਾਮ18 ਅਤੇ ਸਟਾਰ ਇੰਡੀਆ ਦੇ ਸਫਲ ਰਲੇਵੇਂ ਤੋਂ ਬਾਅਦ, ਦੋਵਾਂ ਕੰਪਨੀਆਂ ਦਾ ਨਵਾਂ ਸਾਂਝਾ ਉੱਦਮ 14 ਫਰਵਰੀ 2025 ਤੋਂ ਲਾਈਵ ਹੋ ਗਿਆ ਹੈ।
ਕੰਪਨੀ ਦੇ ਇੱਕ ਬਿਆਨ ਦੇ ਮੁਤਾਬਕ ਲਗਭਗ 3 ਲੱਖ ਘੰਟੇ ਮਨੋਰੰਜਨ, ਲਾਈਵ ਸਪੋਰਟਸ ਸਟ੍ਰੀਮਿੰਗ ਅਤੇ 50 ਕਰੋੜ ਤੋਂ ਵੱਧ ਉਪਭੋਗਤਾਵਾਂ ਦੇ ਨਾਲ, JioHotstar ਵੱਖ-ਵੱਖ ਦਰਸ਼ਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਮੈਂਬਰਸ਼ਿਪ ਯੋਜਨਾਵਾਂ ਲੈ ਕੇ ਆਇਆ ਹੈ। JioHotstar ਮੈਂਬਰਸ਼ਿਪ ਪਲਾਨ ਦੀ ਸ਼ੁਰੂਆਤੀ ਕੀਮਤ 149 ਰੁਪਏ ਹੈ।
JioHotstar ‘ਤੇ ਲਓ ਕ੍ਰਿਕਟ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਦਾ ਆਨੰਦ
ਜੀਓਹੌਟਸਟਾਰ ਦੇ ਸੀਈਓ ਕਿਰਨ ਮਨੀ ਨੇ ਕਿਹਾ, “ਜੀਓਹੌਟਸਟਾਰ ਦੇ ਕੇਂਦਰ ‘ਚ ਸਾਡੇ ਕੋਲ ਸਾਰੇ ਭਾਰਤੀਆਂ ਲਈ ਸ਼ਾਨਦਾਰ ਮਨੋਰੰਜਨ ਨੂੰ ਸੱਚਮੁੱਚ ਪਹੁੰਚਯੋਗ ਬਣਾਉਣ ਦਾ ਇੱਕ ਪ੍ਰਭਾਵਸ਼ਾਲੀ ਦ੍ਰਿਸ਼ਟੀਕੋਣ ਹੈ। ਕੰਪਨੀ ਨੇ ਕਿਹਾ ਕਿ JioHotstar ਹਾਲੀਵੁੱਡ ਦਾ ਸਭ ਤੋਂ ਵਧੀਆ ਪੇਸ਼ਕਸ਼ ਕਰੇਗਾ, ਜਿਸ ‘ਚ ਡਿਜ਼ਨੀ, NBCUniversal Peacock, Warner Bros. Discovery, HBO ਅਤੇ Paramount ਸ਼ਾਮਲ ਹਨ। ਇਹ ਸਾਰੇ ਇੱਕੋ ਪਲੇਟਫਾਰਮ ‘ਤੇ ਉਪਲਬੱਧ ਹੋਣਗੇ। ਇਸ ਪਲੇਟਫਾਰਮ ‘ਤੇ ਆਈਸੀਸੀ ਈਵੈਂਟਸ, ਆਈਪੀਐਲ ਅਤੇ ਡਬਲਯੂਪੀਐਲ ਵਰਗੇ ਕ੍ਰਿਕਟ ਮੁਕਾਬਲੇ ਵੀ ਪ੍ਰਸਾਰਿਤ ਕੀਤੇ ਜਾਣਗੇ।
ਕ੍ਰਿਕਟ ਪ੍ਰੇਮੀਆਂ ਲਈ ਤੋਹਫ਼ੇ ਵਾਂਗ
ਜਦੋਂ ਤੋਂ JioCinema ਸਟ੍ਰੀਮਿੰਗ ਦੀ ਦੁਨੀਆ ‘ਚ ਆਇਆ ਹੈ, ਇਹ ਕ੍ਰਿਕਟ ਪ੍ਰੇਮੀਆਂ ਲਈ ਇੱਕ ਤੋਹਫ਼ੇ ਵਾਂਗ ਸੀ। ਜੀਓ ਸਿਨੇਮਾ ਨੇ 2023 ਤੋਂ ਪੰਜ ਸਾਲਾਂ ਲਈ 3 ਬਿਲੀਅਨ ਡਾਲਰ ‘ਚ ਆਈਪੀਐਲ ਸਟ੍ਰੀਮਿੰਗ ਅਧਿਕਾਰ ਪ੍ਰਾਪਤ ਕੀਤੇ ਸਨ ਅਤੇ ਹੁਣ ਤੱਕ ਮੁਫਤ ਸਟ੍ਰੀਮਿੰਗ ਦੀ ਪੇਸ਼ਕਸ਼ ਕਰ ਰਿਹਾ ਸੀ। ਇਸ ਕਾਰਨ ਮੋਹਰੀ ਐਪ, ਹੌਟਸਟਾਰ ਨੂੰ ਵੱਡਾ ਝਟਕਾ ਲੱਗਾ। ਹਾਲਾਂਕਿ, ਸਮੇਂ ਦੇ ਨਾਲ, ਜੀਓ ਸਿਨੇਮਾ ਨੇ ਆਪਣਾ ਸਥਾਨ ਪ੍ਰਾਪਤ ਕੀਤਾ ਅਤੇ 2024 ‘ਚ ਇਹ ਸਟਾਰ ਨਾਲ ਰਲੇਵਾਂ ਹੋ ਗਿਆ ਅਤੇ ਜੀਓ-ਹੌਟਸਟਾਰ ਬਣਿਆ।
ਯੂਜਰਾਂ ਨੂੰ ਲੈਣੀ ਪਵੇਗੀ ਸਬਸਕ੍ਰਿਪਸ਼ਨ
ਦੱਸਿਆ ਜਾ ਰਿਹਾ ਹੈ ਕਿ ਹੁਣ ਆਈਪੀਐਲ ਸਮੇਤ ਸਾਰੀ ਸਮੱਗਰੀ ਨੂੰ ਹਾਈਬ੍ਰਿਡ ਮਾਡਲ ‘ਚ ਸ਼ਿਫਟ ਕੀਤਾ ਜਾਵੇਗਾ। ਸ਼ੁਰੂ ‘ਚ ਮੁਫ਼ਤ ਸਟ੍ਰੀਮਿੰਗ ਉਪਲਬਧ ਹੋਵੇਗੀ, ਪਰ ਜਿਵੇਂ-ਜਿਵੇਂ ਉਪਭੋਗਤਾ ਪਲੇਟਫਾਰਮ ਨਾਲ ਵਧੇਰੇ ਜੁੜਦਾ ਜਾਵੇਗਾ, ਉਸਨੂੰ ਸਬਸਕ੍ਰਿਪਸ਼ਨ ਲੈਣੀ ਪਵੇਗੀ। ਹਰੇਕ ਉਪਭੋਗਤਾ ਲਈ ਗਾਹਕੀ ਸ਼ੁਰੂ ਹੋਣ ਦਾ ਸਮਾਂ ਵੱਖਰਾ ਹੋ ਸਕਦਾ ਹੈ।
ਜੀਓ-ਹੌਟਸਟਾਰ ਪਲਾਨ (Jio-Hotstar Plans)
ਮੋਬਾਈਲ ਲਈ ਜੀਓ-ਹੌਟਸਟਾਰ ਪਲਾਨ (Jio-Hotstar Plans for Mobile)
ਸਿੰਗਲ ਡਿਵਾਈਸ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ, ਇਹ ਪਲਾਨ ਸਟੀਰੀਓ ਸਾਊਂਡ ਦੇ ਨਾਲ 720p ਦੇ ਵੱਧ ਤੋਂ ਵੱਧ ਰੈਜ਼ੋਲਿਊਸ਼ਨ ‘ਤੇ ਸਿਰਫ਼ ਮੋਬਾਈਲ ਸਟ੍ਰੀਮਿੰਗ ਤੱਕ ਸੀਮਿਤ ਹੈ।ਇਸ ਲਈ 3 ਮਹੀਨਿਆਂ ਲਈ 149 ਰੁਪਏ, 1 ਸਾਲ ਲਈ 499 ਰੁਪਏ ਦਾ ਭਗਤਾਨ ਕਰਨ ਪਵੇਗਾ |
ਟੀਵੀ, ਲੈਪਟਾਪ ਅਤੇ ਮੋਬਾਈਲ ਲਈ ਜੀਓ-ਹੌਟਸਟਾਰ ਸੁਪਰ ਪਲਾਨ (Jio-Hotstar Super Plan for TV, Laptop and Mobile)
ਇਹ ਪਲਾਨ ਟੀਵੀ, ਲੈਪਟਾਪ ਅਤੇ ਮੋਬਾਈਲ ਸਮੇਤ ਦੋ ਡਿਵਾਈਸਾਂ ਤੱਕ ਦਾ ਸਮਰਥਨ ਕਰਦਾ ਹੈ। ਇਹ ਵਧੇਰੇ ਇਮਰਸਿਵ ਆਡੀਓ ਅਨੁਭਵ ਲਈ ਡੌਲਬੀ ਐਟਮਸ ਸਾਊਂਡ ਦੇ ਨਾਲ ਫੁੱਲ HD (1080p) ਰੈਜ਼ੋਲਿਊਸ਼ਨ ਵਿੱਚ ਸਟ੍ਰੀਮਿੰਗ ਦੀ ਆਗਿਆ ਦਿੰਦਾ ਹੈ। ਇਸ ਲਈ 3 ਮਹੀਨਿਆਂ ਲਈ 299 ਰੁਪਏ, 1 ਸਾਲ ਲਈ 899 ਰੁਪਏ ਦਾ ਭਗਤਾਨ ਕਰਨ ਪਵੇਗਾ |
ਪ੍ਰੀਮੀਅਮ ਪਲਾਨ (ਵਿਗਿਆਪਨ-ਮੁਕਤ)
ਇਹ ਉੱਚ-ਪੱਧਰੀ ਵਿਕਲਪ ਹੈ, ਜੋ ਚਾਰ ਡਿਵਾਈਸਾਂ (ਟੀਵੀ, ਲੈਪਟਾਪ ਜਾਂ ਮੋਬਾਈਲ) ‘ਤੇ ਸਟ੍ਰੀਮਿੰਗ ਦੀ ਆਗਿਆ ਦਿੰਦਾ ਹੈ। ਇਹ ਦੇਖਣ ਦੇ ਸਭ ਤੋਂ ਵਧੀਆ ਅਨੁਭਵ ਲਈ 4K (2160p) ਰੈਜ਼ੋਲਿਊਸ਼ਨ, ਡੌਲਬੀ ਵਿਜ਼ਨ, ਅਤੇ ਡੌਲਬੀ ਐਟਮਸ ਆਡੀਓ ਦਾ ਸਮਰਥਨ ਕਰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਖੇਡਾਂ ਅਤੇ ਸਮਾਗਮਾਂ ਵਰਗੀ ਲਾਈਵ ਸਮੱਗਰੀ ਨੂੰ ਛੱਡ ਕੇ ਪੂਰੀ ਤਰ੍ਹਾਂ ਇਸ਼ਤਿਹਾਰ-ਮੁਕਤ ਹੈ। ਇਸ ਲਈ 3 ਮਹੀਨਿਆਂ ਲਈ 499 ਰੁਪਏ, 1 ਸਾਲ ਲਈ 1499 ਰੁਪਏ ਦਾ ਭਗਤਾਨ ਕਰਨ ਪਵੇਗਾ|
ਜੀਓ ਸਿਨੇਮਾ ਕੋਲ ਆਈਪੀਐਲ, ਵਿੰਟਰ ਓਲੰਪਿਕ ਅਤੇ ਇੰਡੀਅਨ ਸੁਪਰ ਲੀਗ ਫੁੱਟਬਾਲ ਦੇ ਸਟ੍ਰੀਮਿੰਗ ਅਧਿਕਾਰ ਸਨ, ਜਦੋਂ ਕਿ ਡਿਜ਼ਨੀ+ ਹੌਟਸਟਾਰ ਕੋਲ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਟੂਰਨਾਮੈਂਟਾਂ ਅਤੇ ਇੰਗਲਿਸ਼ ਪ੍ਰੀਮੀਅਰ ਲੀਗ ਦੇ ਅਧਿਕਾਰ ਸਨ।
Read More: Recharge Plan: Jio ਉਪਭੋਗਤਾਵਾਂ ਲਈ ਅਹਿਮ ਖਬਰ, ਮੁਕੇਸ਼ ਅੰਬਾਨੀ ਨੇ ਦਿੱਤਾ ਲੋਹੜੀ ਗਿਫ਼ਟ