ਚੰਡੀਗੜ੍ਹ, 08 ਜੁਲਾਈ 2024: ਝਾਰਖੰਡ (Jharkhand ) ‘ਚ ਹੇਮੰਤ ਸੋਰੇਨ (Hemant Soren) ਦੀ ਸਰਕਾਰ ਨੇ ਵਿਧਾਨ ਸਭਾ ‘ਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਇਸ ਦੌਰਾਨ ਸੋਰੇਨ ਸਰਕਾਰ ਦੇ ਹੱਕ ‘ਚ 45 ਵੋਟਾਂ ਪਈਆਂ, ਜਦੋਂ ਕਿ ਵਿਰੋਧ ‘ਚ ਇੱਕ ਵੀ ਵੋਟ ਨਹੀਂ ਪਈ | ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੇ ਸਦਨ ‘ਚ ਵੋਟਾਂ ਦੀ ਗਿਣਤੀ ਦੌਰਾਨ ਹੰਗਾਮਾ ਕੀਤਾ ਅਤੇ ਸਦਨ ‘ਚੋਂ ਵਾਕਆਊਟ ਕਰ ਗਏ |
ਇਸ ਦੌਰਾਨ ਸੀਐੱਮ ਹੇਮੰਤ ਸੋਰੇਨ (Hemant Soren) ਨੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਨੂੰ 5 ਮਹੀਨੇ ਸਰਕਾਰ ਚਲਾਉਣ ‘ਤੇ ਵਧਾਈ ਵੀ ਦਿੱਤੀ। ਜਿਕਰਯੋਗ ਹੈ ਕਿ ਕਥਿਤ ਜ਼ਮੀਨ ਘਪਲੇ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਹੇਮੰਤ ਸੋਰੇਨ ਜੇਲ੍ਹ ਤੋਂ ਬਾਹਰ ਆਏ ਸਨ ਅਤੇ 5 ਜੁਲਾਈ ਨੂੰ ਹੇਮੰਤ ਸੋਰੇਨ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਹਲਫ ਲਿਆ |