ਚੰਡੀਗੜ੍ਹ, 23 ਨਵੰਬਰ 2024: ਝਾਰਖੰਡ (Jharkhand) ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਹੇਮੰਤ ਸੋਰੇਨ ਦੀ ਝਾਰਖੰਡ ਮੁਕਤੀ ਮੋਰਚਾ ਪਾਰਟੀ ਮੁੜ ਸੱਤਾ ‘ਚ ਵਾਪਸੀ ਕਰ ਗਈ ਹੈ | ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਜੇਐਮਐਮ (JMM) ਦੀ ਅਗਵਾਈ ਵਾਲੇ ਗਠਜੋੜ ਨੇ 54 ਸੀਟਾਂ ‘ਤੇ ਲੀਡ ਲੈਣ ਤੋਂ ਬਾਅਦ ਪਾਰਟੀ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ |
ਝਾਰਖੰਡ ‘ਚ ਬਹੁਮਤ ਦਾ ਅੰਕੜਾ 41 ਸੀਟਾਂ ਹਨ, ਜਦਕਿ ਜੇਐਮਐਮ (Jharkhand Mukti Morcha) ਦੀ ਅਗਵਾਈ ਵਾਲੇ ਗਠਜੋੜ ਨੇ 54 ਸੀਟਾਂ ਦੇ ਅੱਗੇ ਚੱਲ ਰਹੀ ਹੈ | ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ 29 ਸੀਟਾਂ ‘ਤੇ ਅੱਗੇ ਹੈ।
ਜਿਕਰਯੋਗ ਹੈ ਕਿ ਇਸ ਵਾਰ ਝਾਰਖੰਡ ਵਿਧਾਨ ਸਭਾ ਚੋਣਾਂ ਦੋ ਪੜਾਅ ‘ਚ ਹੋਈਆਂ ਹਨ | ਝਾਰਖੰਡ 13 ਨਵੰਬਰ ਨੂੰ ਪਹਿਲੇ ਪੜਾਅ ਅਤੇ 20 ਨਵੰਬਰ ਨੂੰ ਦੂਜੇ ਪੜਾਅ ਲਈ ਚੋਣਾਂ ਹੋਈਆਂ ਸਨ | ਸੂਬੇ ‘ਚ 20 ਨਵੰਬਰ ਨੂੰ 68 ਫੀਸਦੀ ਵੋਟਿੰਗ ਹੋਈ ਸੀ। ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਫੀਸਦੀ ਹੈ।
ਜਿਕਰਯੋਗ ਹੈ ਕਿ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਝਾਰਖੰਡ ਮੁਕਤੀ ਮੋਰਚਾ ਨੇ 30, ਕਾਂਗਰਸ ਨੇ 16 ਅਤੇ ਆਰਜੇਡੀ ਨੇ ਇੱਕ ਸੀਟ ਜਿੱਤੀ ਸੀ। ਉਸ ਵੇਲੇ ਤਿੰਨਾਂ ਪਾਰਟੀਆਂ ਦਾ ਗਠਜੋੜ ਸੀ। ਫਿਰ ਜੇਐਮਐਮ ਆਗੂ ਹੇਮੰਤ ਸੋਰੇਨ ਮੁੱਖ ਮੰਤਰੀ ਬਣੇ ਸਨ। 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ।