ਚੰਡੀਗੜ੍ਹ, 26 ਨਵੰਬਰ 2024: ਝਾਰਖੰਡ ਮੁਕਤੀ ਮੋਰਚਾ (JMM ) ਝਾਰਖੰਡ ‘ਚ ਇੱਕ ਵਾਰ ਫਿਰ ਗੱਠਜੋੜ ਦੀ ਸਰਕਾਰ ਬਣਾਉਣ ਜਾ ਰਿਹਾ ਹੈ। JMM ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ (Hemant Soren) ਆਪਣੀ ਪਤਨੀ ਕਲਪਨਾ ਸੋਰੇਨ ਨਾਲ ਦਿੱਲੀ ਦੌਰੇ ‘ਤੇ ਹਨ।
ਇਸ ਦੌਰਾਨ ਹੇਮੰਤ ਸੋਰੇਨ (Hemant Soren) ਨੇ ਆਪਣੀ ਪਤਨੀ ਸਮੇਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ । ਪੀਐਮ ਮੋਦੀ ਨੂੰ ਮਿਲਣ ਤੋਂ ਪਹਿਲਾਂ ਹੇਮੰਤ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਸੰਸਦ ਭਵਨ ਪਹੁੰਚੇ ਸਨ।
ਇਸ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ‘ਚ ਜੇਐਮਐਮ ਨੇ 81 ਵਿੱਚੋਂ 34 ਸੀਟਾਂ ਜਿੱਤੀਆਂ ਸਨ। ਜਦੋਂ ਕਿ ਭਾਜਪਾ ਨੇ 21, ਏਜੇਐਸਯੂ ਨੇ ਇੱਕ, ਐਲਜੇਪੀ ਰਾਮ ਵਿਲਾਸ ਨੇ ਇੱਕ, ਝਾਰਖੰਡ ਲੋਕਤੰਤਰਿਕ ਕ੍ਰਾਂਤੀਕਾਰੀ ਮੋਰਚਾ ਨੇ ਇੱਕ ਅਤੇ ਜਨਤਾ ਦਲ ਯੂਨਾਈਟਿਡ ਨੇ ਇੱਕ ਸੀਟ ਜਿੱਤੀ ਹੈ।
ਹੇਮੰਤ ਸੋਰੇਨ ਨੇ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਬਹੁਤ ਸਾਰੀਆਂ ਚੀਜ਼ਾਂ ਹਨ। ਅਸੀਂ ਆਪਣੀ ਸਰਕਾਰ ਬਣਾਉਣੀ ਹੈ। ਅਸੀਂ ਇੱਥੇ ਆਸ਼ੀਰਵਾਦ ਲੈਣ ਆਏ ਹਾਂ। ਇਸ ਤੋਂ ਪਹਿਲਾਂ ਹੇਮੰਤ ਸੋਰੇਨ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਮਿਲਣ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ।




