ਚੰਡੀਗੜ੍ਹ 20 ਨਵੰਬਰ 2024: ਝਾਰਖੰਡ (Jharkhand) ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਦੂਜੇ ਪੜਾਅ ‘ਚ ਬੁੱਧਵਾਰ ਸ਼ਾਮ 5 ਵਜੇ 12 ਜ਼ਿਲਿਆਂ ਦੀਆਂ 38 ਸੀਟਾਂ ‘ਤੇ ਵੋਟਿੰਗ ਸਮਾਪਤ ਹੋ ਗਈ ਹੈ । ਸ਼ਾਮ 5 ਵਜੇ ਤੱਕ 67.59 ਫੀਸਦੀ ਵੋਟਿੰਗ ਹੋਈ ਹੈ । ਹਾਲਾਂਕਿ ਅੰਤਿਮ ਅੰਕੜੇ ਅਜੇ ਆਉਣੇ ਬਾਕੀ ਹਨ।
ਸ਼ਾਮ 4.30 ਵਜੇ ਗਿਰੀਡੀਹ ਦੇ ਹੋਲੀ ਸਕੂਲ ਦੇ ਬੂਥ ‘ਤੇ ਜੇਐਮਐਮ ਅਤੇ ਭਾਜਪਾ ਸਮਰਥਕ ਆਪਸ ‘ਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਜਾਅਲੀ ਵੋਟਿੰਗ ਕਰ ਰਹੇ ਸਨ, ਇਸ ਦਾ ਭਾਜਪਾ ਸਮਰਥਕਾਂ ਨੇ ਵਿਰੋਧ ਕੀਤਾ।
81 ਮੈਂਬਰੀ ਝਾਰਖੰਡ (Jharkhand) ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2025 ਨੂੰ ਪੂਰਾ ਹੋਵੇਗਾ। ਇਸ ਦੇ ਨਾਲ ਹੀ ਝਾਰਖੰਡ ਵਿੱਚ ਬਹੁਮਤ ਦਾ ਅੰਕੜਾ 41 ਹੈ। ਇੱਥੇ 2.6 ਕਰੋੜ ਵੋਟਰ ਹਨ । ਇਨ੍ਹਾਂ ‘ਚ 1.29 ਕਰੋੜ ਬੀਬੀ ਵੋਟਰ ਅਤੇ 1.31 ਕਰੋੜ ਪੁਰਸ਼ ਵੋਟਰ ਹਨ । ਇੱਥੇ ਨੌਜਵਾਨ ਵੋਟਰਾਂ ਦੀ ਗਿਣਤੀ 66.84 ਲੱਖ ਅਤੇ ਪਹਿਲੀ ਵਾਰ ਵੋਟਰਾਂ ਦੀ ਗਿਣਤੀ 11.84 ਲੱਖ ਹੈ । ਝਾਰਖੰਡ ‘ਚ 29,562 ਪੋਲਿੰਗ ਸਟੇਸ਼ਨ ਬਣਾਏ ਗਏ ਸਨ ।