Jhansi

Jhansi: ਯੂਪੀ ਸਰਕਾਰ ਵੱਲੋਂ ਝਾਂਸੀ ਘਟਨਾ ਸੰਬੰਧੀ 4 ਮੈਂਬਰੀ ਕਮੇਟੀ ਗਠਿਤ, ਇਕ ਹਫ਼ਤੇ ‘ਚ ਸੌਂਪੇਗੀ ਰਿਪੋਰਟ

ਚੰਡੀਗੜ੍ਹ, 16 ਨਵੰਬਰ 2024: ਉੱਤਰ ਪ੍ਰਦੇਸ਼ ਦੇ ਝਾਂਸੀ (Jhansi) ‘ਚ ਮੈਡੀਕਲ ਕਾਲਜ ਦੇ ਐਨਆਈਸੀਯੂ ‘ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਝੂਲਸ ਨਾਲ ਮੌਤ ਹੋ ਗਈ । ਜਦਕਿ 16 ਬੱਚਿਆਂ ਦੀ ਹਾਲਤ ਨਾਜ਼ੁਕ ਹੈ । ਉੱਤਰ ਪ੍ਰਦੇਸ਼ ਸਰਕਾਰ ਇਸ ਘਟਨਾ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੈ। ਇਸ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਨੂੰ ਸੱਤ ਦਿਨਾਂ ‘ਚ ਆਪਣੀ ਰਿਪੋਰਟ ਸੌਂਪਣੀ ਹੋਵੇਗੀ। ਇਸ ਕਮੇਟੀ ਦੀ ਅਗਵਾਈ ਡੀਜੀਐਮਈ ਕਰਨਗੇ।

ਜਿਕਰਯੋਗ ਹੈ ਕਿ ਮਹਾਰਾਣੀ ਲਕਸ਼ਮੀ ਬਾਈ ਮੈਡੀਕਲ ਕਾਲਜ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ‘ਚੋਂ ਇੱਕ ਹੈ। ਇਸ ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ‘ਚ ਸ਼ੁੱਕਰਵਾਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਾਰਡ ‘ਚ ਅੱਗ ਲੱਗੀ ਉਸ ‘ਚ ਕੁੱਲ 55 ਬੱਚੇ ਸਨ।

ਘਟਨਾ ਤੋਂ ਬਾਅਦ ਗੱਲ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਅਤੇ ਹਸਪਤਾਲ ‘ਚ ਰੱਖੇ ਅੱਗ ਬੁਝਾਊ ਯੰਤਰ ਤੱਕ ਪਹੁੰਚ ਗਈ। ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਹਸਪਤਾਲ ‘ਚ ਅੱਗ ਬੁਝਾਉਣ ਵਾਲੇ ਉਪਕਰਨਾਂ ਦੀ ਮਿਆਦ ਖਤਮ ਹੋ ਗਈ ਸੀ ਅਤੇ ਅਲਾਰਮ ਨੁਕਸਦਾਰ ਸਨ।

Scroll to Top